ਜਮਾਲਪੁਰਾ ਦੇ ਸਰਕਾਰੀ ਸਕੂਲ ‘ਚ ਤੀਜੀ ਵਾਰ ਚੋਰੀ ਪਰ ਹਲੇ ਤਕ ਨਹੀਂ ਲੱਭੇ ਚੋਰ!


ਮਾਲੇਰਕੋਟਲਾ, 8 ਸਤੰਬਰ (ਮੁਨਸ਼ੀ ਫਾਰੂਕ) : ਮਾਲੇਰਕੋਟਲਾ ਦੇ ਜਮਾਲਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਵਿਚ ਤੀਜੀ ਵਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੀ ਮੁੱਖ ਅਧਿਆਪਕ ਪਰਮਜੀਤ ਕੌਰ ਸਪਰਾ ਵਲੋਂ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਚੋਰ ਸਕੂਲ ਚੋਂ 2 ਕੁਇੰਟਲ ਕਣਕ, ਸਿਲੰਡਰ, ਕਟਰ ਅਤੇ ਹੋਰ ਰਸੋਈ ਦਾ ਸਮਾਨ ਚੋਰੀ ਕਰਕੇ ਲੇ ਗਿਆ। ਮੁੱਖ਼ ਅਧਿਆਪਕਾ ਨੇ ਦੱਸਿਆ ਕਿ ਮੀਹਾਂ ਕਾਰਨ ਸਕੂਲ ਵਿਚ ਛੁੱਟੀਆਂ ਹੋਣ ਕਾਰਨ ਚੋਰਾਂ ਨੇ ਸਕੂਲ ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਕੂਲ ਖੋਲ੍ਹਿਆ ਤਾਂ ਸਕੂਲ ਦੀ ਰਸੋਈ ਚੋਂ ਇਹ ਰਾਸ਼ਨ ਤੇ ਸਾਮਾਨ ਚੋਰੀ ਹੋਇਆ ਮਿਲਿਆ। ਇਥੇ ਖ਼ਾਸ ਗੱਲ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਦੋ ਵਾਰ ਇਸੇ ਸਕੂਲ ਵਿਚ ਦੋ ਵਾਰ ਚੋਰੀਆਂ ਹੋ ਚੁੱਕੀਆਂ ਹਨ।ਜਿਸ ਦੀ ਰਿਪੋਰਟ ਵੀ ਪੁਲਿਸ ਥਾਣਾ ਵਿਚ ਦਿਤੀ ਗਈ ਸੀ, ਜਿਸ ਵਿਚ ਪੁਲਿਸ ਨੇ ਚੋਰਾਂ ਦੀ ਪਕੜ ਨੂੰ ਲੈ ਕੇ ਕੀ ਕਾਰਵਾਈ ਕੀਤੀ, ਉਸ ਬਾਰੇ ਤਾਂ ਕੁਝ ਹਾਲੇ ਤਕ ਨਹੀਂ ਪਤਾ ਚੱਲ ਸਕਿਆ ਪਰ ਹੁਣ ਵੇਖਣਾ ਇਹ ਹੈ ਕਿ ਪੁਲਿਸ ਉਕਤ ਹੋਈ ਚੋਰੀ ਦੀ ਤਾਜ਼ੀ ਘਟਨਾ ਦੇ ਦੋਸ਼ੀ ਚੋਰਾਂ ਨੂੰ ਕਦੋਂ ਤਕ ਫੜ ਲੈਂਦੀ ਹੈ।