ਨੌਜਵਾਨ ਨੂੰ ਲਵ ਮੈਰਿਜ਼ ਕਰਵਾਉਣੀ ਪਈ ਮਹਿੰਗੀ !


ਲੁਧਿਆਣਾ, 16 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਲੁਧਿਆਣਾ ਦੇ ਦੁਗਰੀ ਇਲਾਕੇ ਵਿਚ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਲਵ ਮੈਰਿਜ ਕਰਵਾਉਣੀ ਮਹਿੰਗੀ ਪਈ। ਦੱਸ ਦਈਏ ਕਿ ਉਸ ਦੇ ਸਾਲਿਆਂ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਨਾਲ ਜਤਿੰਦਰ ਸਿੰਘ ’ਤੇ ਹਮਲਾ ਕਰ ਦਿਤਾ।
ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਨੇ ਦੱਸਿਆ ਕਿ 2018 ਵਿਚ ਉਸ ਦੀ ਲਵ ਮੈਰੀਜ਼ ਹੋਈ ਸੀ, ਕੁੜੀ ਦੇ ਮਾਤਾ-ਪਿਤਾ ਦੀ ਸਹਿਮਤੀ ਨਾ ਹੋਣ ਕਾਰਨ, ਮੇਰੇ ਸੋਹਰੇ ਪਰਵਾਰ ਦੇ ਨਾਲ ਸਾਰੇ ਰਿਸ਼ਤੇ ਖ਼ਤਮ ਹੋ ਗਏ ਸੀ। ਅਸੀਂ ਦੋਨੇ ਮੀਆਂ ਬੀਬੀ ਰਾਜੀ ਖ਼ੁਸ਼ੀ ਅਪਣਾ ਜੀਵਨ ਬਤੀਤ ਕਰ ਹੀ ਰਹੇ ਸੀ ਕਿ ਬੀਤੇ ਦਿਨੀ ਮੇਰੇ ਪਿਤਾ ਨੂੰ ਧਮਕੀ ਭਰਿਆ ਫ਼ੋਨ ਆਉਂਦਾ ਹੈ, ਜਿਸ ਵਿਚ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਅਗਲੇ ਦਿਨ ਮੇਰੇ ਸਾਲਿਆਂ ਵਲੋਂ ਕੁੱਝ ਵਿਅਕਤੀਆਂ ਨਾਲ ਮਿਲ ਕੇ ਉਸ ਦੇ ਘਰ ਉੱਪਰ ਹਮਲਾ ਕਰ ਦਿਤਾ ਜਾਂਦਾ ਹੈ। ਜਿਸ ਕਾਰਨ ਮੇਰੇ ਛੋਟੇ ਬੱਚੇ ਸਾਰਾ ਮਾਹੌਲ ਦੇਖ ਕੇ ਡਰ ਗਏ।
ਉਨ੍ਹਾਂ ਕਿਹਾ ਕਿ ਜੇ ਮੇਰਾ ਪਰਵਾਰ ਮੇਰਾ ਬਚਾਅ ਨਾ ਕਰਦਾ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ, ਹੁਣ ਮੈਂ ਥਾਣੇ ਵਿਚ ਦਰਖ਼ਾਸਤ ਦੇਣ ਦੇ ਲਈ ਪਹੁੰਚਿਆ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ਼ ਦਿਤਾ ਜਾਵੇ। ਮੁਲਜ਼ਮਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਸਬੰਧੀ ਪੀੜਤ ਨੌਜਵਾਨ ਜਤਿੰਦਰ ਸਿੰਘ ਦੀ ਪਤਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਸਾਡਾ ਨਾਤਾ ਮੇਰੇ ਪਰਵਾਰ ਨਾਲ ਬਿਲਕੁਲ ਖ਼ਤਮ ਹੋ ਗਿਆ ਸੀ, ਪਰ ਹੁਣ ਜਾਨੋਂ ਮਾਰਨ ਨੀਅਤ ਨਾਲ ਮੇਰੇ ਪਤੀ ਉੱਪਰ ਹਮਲਾ ਕੀਤਾ ਗਿਆ ਹੈ। ਮੈਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ਼ ਦਿਤਾ ਜਾਵੇ ਤੇ ਮੇਰੇ ਭਰਾਵਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਸਬੰਧੀ ਡੁਗਰੀ ਐਸ.ਐਚ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੀੜਤ ਪਰਵਾਰ ਹੁਣੇ ਦਰਖ਼ਾਸਤ ਦੇਣ ਦੇ ਲਈ ਪਹੁੰਚਿਆ ਹੈ। ਜਾਂਚ ਕਰ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।