ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਮੁਖੀ ਦੀ ਯੋਗਾ ਕਰਦਿਆਂ ਦੀ ਵੀਡੀਓ ਨੇ ਪੰਥਕ ਹਲਕਿਆਂ ‘ਚ ਛੇੜੀ ਨਵੀਂ ਚਰਚਾ

0
asr 7

ਅੰਮ੍ਰਿਤਸਰ, 26 ਜੂਨ (ਚਰਨਜੀਤ ਸਿੰਘ) :  ਅੰਮ੍ਰਿਤਸਰ ਵਿਖੇ ਸਥਿਤ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਰਾਸ਼ਟਰਵਾਦ ਦੇ ਰੰਗ ਵਿਚ ਰੰਗੇ ਮੁਖੀ ਭਾਈ ਅਮਨਦੀਪ ਸਿੰਘ ਦੀਆਂ ਯੋਗਾ ਕਰਦਿਆਂ ਦੀਆਂ ਸ਼ੋਸ਼ਲ ਮੀਡੀਆ ਦੇ ਮੌਜੂਦ ਵੀਡੀਓ ਨੇ ਪੰਥਕ ਹਲਕਿਆਂ ਵਿਚ ਨਵੀ ਚਰਚਾ ਛੇੜ ਦਿਤੀ ਹੈ।ਭਾਈ ਅਮਨਦੀਪ ਸਿੰਘ ਪਹਿਲਾਂ ਲੋਕਾਈ ਦੀ ਸੇਵਾ ਕਰਨ ਵਾਲੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਨਾਲ ਕੀਰਤਨ ਦੀ ਸੇਵਾ ਕਰਦੇ ਸਨ, ਫਿਰ ਉਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੀ ਸਥਾਪਨਾ ਕੀਤੀ।

ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਭਾਈ ਅਮਨਦੀਪ ਸਿੰਘ ਦਾ ਇਹ ਰੂਪ ਦੇਖ ਕੇ ਸੰਗਤ ਵੀ ਹੈਰਾਨ ਹੈ। ਯੋਗਾ ਦਿਵਸ ਦੇ ਗੁਰੂ ਘਰ ਨਾਲ ਜੁੜੀ ਸੰਗਤ ਨੂੰ ਸਿਹਤ ਸੁਧਾਰ ਕੈਂਪ ਦੇ ਨਾਮ ‘ਤੇ ਇਕਠਾ ਕਰਕੇ ਭਾਈ ਅਮਨਦੀਪ ਸਿੰਘ ਨੇ ਨਵੀਂ ਪਿਰਤ ਪਾਈ ਹੈ।ਇਹ ਸਿਹਤ ਸੁਧਾਰ ਕੈਂਪ ਭਾਈ ਅਮਨਦੀਪ ਸਿੰਘ ਵਲੋਂ ਉਸ ਸਮੇਂ ਲਗਾਇਆ ਗਿਆ, ਜਦ ਕੌਮ ਦਾ ਵੱਡਾ ਹਿੱਸਾ ਯੋਗਾ ਦੀ ਬਜਾਏ ਗਤਕਾ ਦਿਵਸ ਮਨਾਉਣ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਇਕ ਪ੍ਰਚਾਰਕ ਵਲੋਂ ਅਜਿਹਾ ਕਰਨਾ ਕਈ ਸਵਾਲ ਖੜੇ ਕਰਦਾ ਹੈ।ਇਸ ਸੰਬਧੀ ਭਾਈ ਅਮਨਦੀਪ ਸਿੰਘ ਦੇ ਅਤਿ ਨੇੜਲੇ ਸਾਥੀ ਤੇ ਉਨਾਂ ਦੇ ਮੀਡੀਆ ਸਲਾਹਕਾਰ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਤੇ ਉਨਾਂ ਕਿਹਾ ਕਿ ਯੋਗਾ ਸਿਹਤ ਸੁਧਾਰ ਲਈ ਲਗਾਇਆ ਇਕ ਕੈਂਪ ਸੀ ਪਰ ਉਹ ਇਹ ਦਸਣ ਵਿਚ ਅਸਫਲ ਰਹੇ ਕਿ ਇਹ ਸਿਹਤ ਸੁਧਾਰ ਕੈਂਪ ਯੋਗਾ ਦਿਵਸ ਦੇ ਹੀ ਕਿਉਂ ਲਗਾਇਆ ਗਿਆ। 

Leave a Reply

Your email address will not be published. Required fields are marked *