ਇਸ ਦੇਸ਼ ਵਿੱਚ ਗਰਮੀ ਦਾ ਭਿਆਨਕ ਪ੍ਰਭਾਵ : ਸੜਕਾਂ ‘ਤੇ ਛਾਇਆ ਸੰਨਾਟਾ, ਲੋਕ ਘਰਾਂ ‘ਚ ਹੋਏ ਬੰਦ!

0
PHOTO-2025-06-24-00-13-04

ਕੈਨੇਡਾ,24 ਜੂਨ 2025 (ਨਿਊਜ਼ ਟਾਊਨ ਨੈਟਵਰਕ) :

ਕੈਨੇਡਾ, ਜਿਸਨੂੰ ਇੱਕ ਠੰਡੇ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਅੱਜ ਉੱਥੇ ਭਿਆਨਕ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਟੋਰਾਂਟੋ, ਬਰੈਂਪਟਨ, ਮਿਸੀਸਾਗਾ ਅਤੇ ਓਨਟਾਰੀਓ ਸੂਬੇ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਮੀ ਅਤੇ ਨਮੀ ਕਾਰਨ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾਂ ਰਹੀ ਹੈ। ਬੀਤੇ ਦਿਨ ਦੁਪਹਿਰ, ਤਾਪਮਾਨ +47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਕਾਰਨ ਸੜਕਾਂ ‘ਤੇ ਸੰਨਾਟਾ ਛਾ ਗਿਆ। ਆਮ ਲੋਕ ਆਪਣੇ ਘਰਾਂ ਤੱਕ ਸੀਮਤ ਰਹਿ ਗਏ, ਉਹਨਾਂ ਲਈ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਗਿਆ ਹੈ।

ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 24-48 ਘੰਟੇ ਹੋਰ ਵੀ ਚੁਣੌਤੀਪੂਰਨ ਹੋ ਸਕਦੇ ਹਨ। ਗਰਮ ਹਵਾਵਾਂ (ਲੂ) ਚੱਲ ਰਹੀਆਂ ਹਨ, ਇਸ ਲਈ ਲੋਕਾਂ ਨੂੰ ਬਾਹਰ ਜਾਣ ਤੋਂ ਬਚਣ ਅਤੇ ਲਗਾਤਾਰ ਪਾਣੀ ਪੀਂਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਗਰਮੀ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਸਕੂਲ, ਛੋਟੇ ਦੁਕਾਨਦਾਰ ਅਤੇ ਖੁੱਲ੍ਹੇ ਬਾਜ਼ਾਰ ਵੀ ਪ੍ਰਭਾਵਿਤ ਹੋ ਰਹੇ ਹਨ।

ਇਹ ਤਬਾਹੀ ਕਦੋਂ ਤੱਕ ਜਾਰੀ ਰਹੇਗੀ?

ਮੌਸਮ ਵਿਭਾਗ ਅਨੁਸਾਰ ਇਹ ਗਰਮੀ ਬੁੱਧਵਾਰ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ। ਇਸ ਵੇਲੇ ਰਾਹਤ ਦੀ ਕੋਈ ਸਪੱਸ਼ਟ ਸੰਭਾਵਨਾ ਨਹੀਂ ਜਾਪਦੀ।

ਲੋਕਾਂ ਨੂੰ ਸਲਾਹ:

ਜਿੰਨਾ ਹੋ ਸਕੇ ਘਰ ਦੇ ਅੰਦਰ ਰਹੋ

ਜੇਕਰ ਏਸੀ ਜਾਂ ਕੂਲਰ ਨਹੀਂ ਹੈ, ਤਾਂ ਗਿੱਲੇ ਕੱਪੜੇ ਅਤੇ ਪਾਣੀ ਦੀ ਵਰਤੋਂ ਕਰੋ।

ਵਾਰ-ਵਾਰ ਪਾਣੀ ਪੀਓ, ਸਰੀਰ ਨੂੰ ਹਾਈਡ੍ਰੇਟ ਰੱਖੋ

ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖੋ।

Leave a Reply

Your email address will not be published. Required fields are marked *