ਪਿੰਡ ਸ਼ੰਕਰ ਵਿਖੇ ਹੋਵੇਗੀ ਸ. ਨਿਰਭੈ ਸਿੰਘ ਦੀ ਅੰਤਿਮ ਅਰਦਾਸ


ਅਹਿਮਦਗੜ੍ਹ/ਆਲਮਗੀਰ, 12 ਨਵੰਬਰ (ਤੇਜਿੰਦਰ ਬਿੰਜੀ/ਜਸਵੀਰ ਸਿੰਘ ਗੁਰਮ)
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਲੁਧਿਆਣਾ ਦੇ ਪ੍ਰਧਾਨ, ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਦੇ ਤੌਰ ਤੇ ਅਹਿਮ ਸੇਵਾਵਾਂ ਨਿਭਾਉਣ ਵਾਲੇ ਸ: ਨਿਰਭੈ ਸਿੰਘ ਸ਼ੰਕਰ, ਜੂਨੀਅਰ ਇੰਜੀਨੀਅਰ, ਵਾਟਰ ਸਪਲਾਈ ਵਿਭਾਗ ਪਿਛਲੇ ਦਿਨੀਂ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਉੱਥੇ ਪ.ਸ.ਸ.ਫ. ਯੂਨੀਅਨ ਅਤੇ ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਨਿਰਭੈ ਸਿੰਘ ਸ਼ੰਕਰ ਦੇ ਵਿਛੋੜੇ ਤੇ ਯੂਨੀਅਨ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਜਿਸ ਵਿੱਚ ਸੁਖਵਿੰਦਰ ਸਿੰਘ ਘਣਗਸ, ਹਰਭਜਨ ਸਿੰਘ ਭੱਟੀ, ਬਲਜਿੰਦਰ ਸਿੰਘ, ਪਿਆਰਾ ਸਿੰਘ ਘਣਗਸ, ਨੇਤਰ ਸਿੰਘ, ਚਰਨਜੀਤ ਸਿੰਘ ਜੰਡਾਲੀ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਗਰੇਵਾਲ ਪ੍ਰਧਾਨ ਅਤੇ ਹੋਰ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਆਗੂਆਂ ਨੇ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਨਿਰਭੈ ਸਿੰਘ ਸ਼ੰਕਰ ਜੇ.ਈ. ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਨਿਰਭੈ ਸਿੰਘ ਸ਼ੰਕਰ ਦੇ ਨਮਿੱਤ ਰੱਖੇ ਪਾਠ ਦਾ ਭੋਗ ਅੱਜ ਪਿੰਡ ਸ਼ੰਕਰ ਦੇ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਵਿਖੇ ਦੁਪਹਿਰ 12:00 ਤੋਂ 1:00 ਵਜੇ ਪਾਇਆ ਜਾ ਰਿਹਾ ਹੈ ।
