ਗੁਰਦੁਆਰਾ ਵਿਸ਼ਕਰਮਾ ਭਵਨ ਵਿਚ ਮਨਾਇਆ ਭਗਵਾਨ ਵਿਸ਼ਕਰਮਾ ਜੀ ਦਾ ਪ੍ਰਗਟ ਦਿਵਸ


(ਨਿਊਜ਼ ਟਾਊਨ ਨੈੱਟਵਰਕ) :
ਫਤਿਹਗੜ੍ਹ ਸਾਹਿਬ, 17 ਸਤੰਬਰ (ਰਾਜਿੰਦਰ ਸਿੰਘ ਭੱਟ) :ਗੁਰਦੁਆਰਾ ਵਿਸ਼ਵਕਰਮਾ ਭਵਨ ਰੇਲਵੇ ਰੋਡ ਸਰਹਿੰਦ ਵਿਖੇ ਸ਼੍ਰੀ ਵਿਸ਼ਕਰਮਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਸ਼ਵਕਰਮਾ ਮਹਾਂ ਪੁਰਾਨ ਦੇ ਪਾਠ ਦੇ ਭੋਗ ਪਾਏ ਉਪਰੰਤ ਹਵਨ ਯੱਗ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੁਲਵੰਤ ਸਿੰਘ ਵੱਲੋਂ ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਲ ਕੀਤਾ ਅਤੇ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਤੇ ਚਾਨਣਾ ਪਾਇਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਚੇਅਰਮੈਨ ਅਤੇ ਕੌਂਸਲਰ ਗੁਲਸ਼ਨ ਰਾਏ ਬੋਬੀ ਅਤੇ ਸਮਾਜ ਸੇਵਕ ਜਸਵੀਰ ਸਿੰਘ ਚੱਡਾ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋ ਨੇ ਹਾਜਰੀ ਲਗਾਈ । ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਮਾਜ ਸੇਵਕ ਜਸਵੀਰ ਸਿੰਘ ਚੱਡਾ, ਪਵਿੱਤਰ ਸਿੰਘ ਸੱਗੂ ਅਤੇ ਤਿਲਕਰਾਜ ਸਿੰਘ ਨੇ ਕਿਹਾ ਕਿ ਭਗਵਾਨ ਸ੍ਰੀ ਵਿਸ਼ਕਰਮਾ ਜੀ ਨੂੰ ਸੰਸਾਰ ਸਿਰਜਣਹਾਰ ਮੰਨਿਆ ਜਾਂਦਾ ਹੈ । ਉਹਨਾਂ ਦੱਸਿਆ ਕਿ ਸੂਈ ਤੋਂ ਲੈ ਕੇ ਜਹਾਜ ਬਣਾਉਣ ਦੀ ਦੇਨ ਵਿਸ਼ਵਕਰਮਾ ਜੀ ਦੀ ਹੈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਉਦਯੋਗਿਕ ਤਰੱਕੀ ਵਿੱਚ ਰਾਮਗੜ੍ਹੀਆ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਪੰਜਾਬ ਦੇ ਖੇਤੀ-ਬਾੜੀ ਖੇਤਰ ਨੂੰ ਤਕਨਾਲੋਜੀ ਯੁੱਗ ਵਿੱਚ ਪ੍ਰਵੇਸ਼ ਕਰਨ ਵਿੱਚ ਵੀ ਇਸ ਭਾਈਚਾਰੇ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਪ੍ਰਧਾਨ ਮਿਹਰ ਪਾਲ ਸਿੰਘ ਮਣਕੂ ਨੇ ਦੱਸਿਆ ਕਿ ਹਵਾਈ ਯੱਗ ਦੀ ਰਸਮ ਬਲਵਿੰਦਰ ਸਿੰਘ ਹਰਬੰਸ ਮਕੈਨੀਕਲ ਵਰਕਸ ਨੇ ਕੀਤੀ ।ਇਸ ਮੌਕੇ ਆਏ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਵਿੱਤਰ ਸਿੰਘ ਸੱਗੂ, ਬਲਵਿੰਦਰ ਸਿੰਘ ਸਹਾਰਨ, ਹਰਮੀਤ ਸਿੰਘ ਸੱਗੂ, ਪਰਮਿੰਦਰ ਸਿੰਘ ਨੋਨੀ ਜੱਲਾ, ਤਿਲਕਰਾਜ ਪ੍ਰਧਾਨ ਟਰੱਕ ਬਾਡੀ ਬਿਲਡਰ ਐਸੋਸੀਏਸ਼ਨ, ਪ੍ਰਕਾਸ਼ ਸਿੰਘ ਬਾਂਸਲ, ਸਵਰਨ ਸਿੰਘ ਬਲਾੜੀ, ਕੇਵਲ ਸਿੰਘ, ਸੰਜੇ ਧਮਾਨ, ਸੰਦੀਪ, ਪੱਪੀ, ਤਰਸੇਮ ਸਿੰਘ ਐਦੀ, ਕਰਮ ਸਿੰਘ ਬਾਡੀ ਬਿਲਡਰ, ਹਰਭਜਨ ਸਿੰਘ ਗੁੱਡੂ, ਮਾਸਟਰ ਬਲਦੇਵ ਕ੍ਰਿਸ਼ਨ, ਹੰਸਰਾਜ ਧਿਮਾਨ, ਜਤਿੰਦਰ ਸਿੰਘ ਬੱਬੂ, ਗੋਗੀ ਆਦਿ ਮੌਜੂਦ ਸਨ ।
