ਸਵੱਛ ਭਾਰਤ ਮੁਹਿੰਮ ਦੇ ਦਾਅਵਿਆਂ ਦੀ ਨਿਕਲੀ ਫੂਕ!


ਨਗਰ ਕੌਂਸਲ ਕਮੇਟੀ ਜੰਡਿਆਲਾ ਗੁਰੂ ਵੀ ਨਹੀਂ ਲੈ ਰਹੀ ਸਾਰ : ਕੰਵਲਜੀਤ ਕੌਰ
ਜੰਡਿਆਲਾ ਗੁਰੂ, 10 ਸਤੰਬਰ (ਸੁਖਜਿੰਦਰ ਸਿੰਘ ਸੋਨੂੰ, ਕੰਵਲਜੀਤ ਸਿੰਘ ਲਾਡੀ) : ਅੱਜ ਸਿੰਧੂ ਕਲੋਨੀ ਨਾਲੀਆਂ ਵਿਚੋਂ ਗਾਰ ਕੱਡਦੇ ਹੋਏ ਸਮਾਜ ਸੇਵਕ ਅਤੇ ਜ਼ਿਲਾ ਪ੍ਰਧਾਨ ਜਥੇਬੰਦੀ ਸਰਬੱਤ ਦਾ ਭਲਾ ਸਾਂਝਾ ਮੰਚ ਅੰਮ੍ਰਿਤਸਰ ਕੰਵਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕੀ ਇਸ ਇਲਾਕੇ ਦਾ ਸਵੀਪਰ ਇਕੱਲਾ ਕੂੜਾ ਹੀ ਘਰਾਂ ਤੋਂ ਫੜਦਾ ਹੈ, ਜਦਕਿ ਕੋਈ ਨਾਲੀਆਂ ਦੀ ਸਫਾਈ ਨਹੀਂ ਕਰਦਾ, ਉਸ ਨੂੰ ਬਹੁਤ ਵਾਰ ਕਹਿ ਕਹਿ ਕੇ ਥੱਕ ਗਏ ਹਾਂ ਤੇ ਨਗਰ ਕੌਂਸਲ ਕਮੇਟੀ ਕਰਮਚਾਰੀਆਂ ‘ਤੇ ਵੀ ਕੋਈ ਅਸਰ ਨਹੀਂ ਹੁੰਦਾਂ ਇਸ ਲਈ ਅੱਜ ਮਜਬੂਰਨ ਗਾਰ ਕੱਡ ਕੇ ਨਾਲੀਆਂ ਦੀ ਸਫਾਈ ਕਰਨੀ ਪਈ । ਗਾਰ ਕਾਰਨ ਬਰਸਾਤ ਦਾ ਪਾਣੀ ਘਰਾਂ ਅੰਦਰ ਜਾ ਰਿਹਾ ਹੈ ਤੇ ਬੀਮਾਰੀਆਂ ਫੈਲਣ ਦਾ ਖਤਰਾ ਹੈ। ਨਗਰ ਕੌਂਸਲ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਬੜੀ ਵਾਰ ਇਸ ਸਵੀਪਰ ਨੂੰ ਬਦਲਣ ਦੀ ਦਰਖ਼ਾਸਤ ਦਿਤੀ ਗਈ ਹੈ ਤੇ ਦੋ ਸਵੀਪਰ ਵਾਰਡ ਚਂ ਲਗਾਏ ਜਾਣ ਦੀ ਮੰਗ ਵੀ ਕੀਤੀ ਗਈ ਹੈ ਇਕ ਸਵੀਪਰ ਤਨਖਾਹ ਤੋਂ ਇਲਾਵਾ 10 ਤੋਂ 15 ਹਜ਼ਾਰ ਰੁਪਏ ਇਕੱਠਾ ਕਰਨ ਦੇ ਬਾਵਜੂਦ ਵੀ ਸਾਨੂੰ ਸਫਾਈ ਕਰਨੀ ਪੈ ਰਹੀ ਹੈ।