ਕੇਂਦਰ ਨੇ 1 ਅਪ੍ਰੈਲ ਤੋਂ ਘੱਟੋ-ਘੱਟ 95 ਰੌਨ ਵਾਲੇ ਈ20 ਪਟਰੌਲ ਦੀ ਵਿਕਰੀ ਕੀਤੀ ਲਾਜ਼ਮੀ

0
Screenshot 2026-02-25 193430

ਇੰਜਣ ਲਈ ਉੱਚ ਰੌਨ ਵਾਲਾ ਪੈਟਰੋਲ ਸੁਰੱਖਿਅਤ ਮੰਨਿਆ ਜਾਂਦਾ ਹੈ

ਨਵੀਂ ਦਿੱਲੀ, 26 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਸਰਕਾਰ ਨੇ 1 ਅਪ੍ਰੈਲ 2026 ਤੋਂ ਦੇਸ਼ ਭਰ ਵਿੱਚ E20 ਪੈਟਰੋਲ ਦੀ ਵਿਕਰੀ ਲਾਜ਼ਮੀ ਕਰ ਦਿੱਤੀ ਹੈ। ਇਸਦਾ ਮਤਲਬ ਹੈ ਕਿ ਹੁਣ 20 ਪ੍ਰਤੀਸ਼ਤ ਤੱਕ ਈਥਾਨੌਲ ਨਾਲ ਮਿਲਾਇਆ ਪੈਟਰੋਲ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੇਚਿਆ ਜਾਵੇਗਾ। ਇਸ ਤੋਂ ਇਲਾਵਾ, ਇਸ ਪੈਟਰੋਲ ਦਾ ਘੱਟੋ-ਘੱਟ ਰਿਸਰਚ ਓਕਟੇਨ ਨੰਬਰ (ਰੌਨ) 95 ਹੋਣਾ ਜ਼ਰੂਰੀ ਹੋਵੇਗਾ। ਇਹ ਫੈਸਲਾ ਪੈਟਰੋਲੀਅਮ ਮੰਤਰਾਲੇ ਨੇ 17 ਫਰਵਰੀ ਦੀ ਇੱਕ ਨੋਟੀਫਿਕੇਸ਼ਨ ਰਾਹੀਂ ਲਿਆ ਹੈ। ਸਰਕਾਰ ਦੇ ਅਨੁਸਾਰ ਤੇਲ ਕੰਪਨੀਆਂ ਇਸ ਪੈਟਰੋਲ ਨੂੰ ਸਿਰਫ਼ ਭਾਰਤੀ ਮਿਆਰ ਬਿਊਰੋ (ਬੀਆਈਐਸ) ਦੇ ਨਿਯਮਾਂ ਦੇ ਤਹਿਤ ਵੇਚਣਗੀਆਂ। ਹਾਲਾਂਕਿ ਵਿਸ਼ੇਸ਼ ਹਾਲਤਾਂ ਵਿੱਚ ਸਰਕਾਰ ਕੁਝ ਖੇਤਰਾਂ ਨੂੰ ਸੀਮਤ ਸਮੇਂ ਲਈ ਛੋਟ ਦੇ ਸਕਦੀ ਹੈ। ਗੰਨੇ, ਮੱਕੀ ਅਤੇ ਹੋਰ ਅਨਾਜਾਂ ਤੋਂ ਈਥਾਨੌਲ ਪੈਦਾ ਕੀਤਾ ਜਾਂਦਾ ਹੈ। ਸਰਕਾਰ ਕੱਚੇ ਤੇਲ ਦੀ ਦਰਾਮਦ ‘ਤੇ ਨਿਰਭਰਤਾ ਘਟਾਉਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੈਟਰੋਲ ਨਾਲ ਈਥਾਨੌਲ ਦੇ ਮਿਸ਼ਰਣ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਨਾਲ ਦੇਸ਼ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ ਅਤੇ ਵਾਤਾਵਰਣ ਨੂੰ ਵੀ ਲਾਭ ਹੋਵੇਗਾ। ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ 2023-25 ਤੋਂ ਬਾਅਦ ਭਾਰਤ ’ਚ ਬਣੀਆਂ ਜ਼ਿਆਦਾਤਰ ਗੱਡੀਆਂ ਨੂੰ ਈ20 ਉਤੇ ਚੱਲਣ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਅਜਿਹੇ ’ਚ ਕਿਸੇ ਵੱਡੀ ਸਮੱਸਿਆ ਦੀ ਉਮੀਦ ਨਹੀਂ ਹੈ। ਹਾਲਾਂਕਿ ਪੁਰਾਣੀਆਂ ਗੱਡੀਆਂ ਦੇ ‘ਮਾਇਲੇਜ’ ’ਚ ਮਾਮੂਲੀ ਕਮੀ (3-7 ਫ਼ੀ ਸਦੀ) ਆ ਸਕਦੀ ਹੈ ਅਤੇ ਨਾਲ ਹੀ ਰਬੜ ਜਾਂ ਪਲਾਸਟਿਕ ਦੇ ਪੁਰਜ਼ੇ ਖ਼ਰਾਬ ਹੋ ਸਕਦੇ ਹਨ। ਇੰਜਣ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਘੱਟੋ-ਘੱਟ 95 ਰੌਨ ਦੇ ਪੈਟਰੌਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਰੌਨ ਬਾਲਣ ਦੀ ਨਾਕਿੰਗ ਵਿਰੁਧ ਸਮਰਥਾ ਨੂੰ ਮਾਪਦਾ ਹੈ। ਨਾਕਿੰਗ ਉਦੋਂ ਹੁੰਦੀ ਹੈ ਜਦੋਂ ਬਾਲਣ ਇੰਜਣ ਅੰਦਰ ਅਸਮਾਨ ਰੂਪ ਨਾਲ ਬਲਦਾ ਹੈ, ਜਿਸ ਨਾਲ ਸ਼ੋਰ ਪੈਦਾ ਹੁੰਦਾ ਹੈ ਅਤੇ ਲੰਬੇ ਸਮੇਂ ਵਿੱਚ ਇੰਜਣ ਨੂੰ ਨੁਕਸਾਨ ਹੋ ਸਕਦਾ ਹੈ। ਰੌਨ ਜਿੰਨਾ ਜ਼ਿਆਦਾ ਹੋਵੇਗਾ, ਇੰਜਣ ਨਾਕਿੰਗ ਪ੍ਰਤੀ ਓਨਾ ਹੀ ਵੱਧ ਪ੍ਰਤੀਰੋਧੀ ਹੋਵੇਗਾ। ਉੱਚ ਰੌਨ ਵਾਲਾ ਪੈਟਰੋਲ ਇੰਜਣ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *