ਕੰਗਣਾ ਪੁੱਲ ਨਹਿਰ ਦੇ ਸਾਇਫਨ ‘ਚ ਘਾਹ ਫੂਸ ਫਸਣ ਨਾਲ ਨਹਿਰ ਹੋਈ ਓਵਰਫਲੋ

ਆਪ ਦੇ ਯੂਥ ਨੇਤਾ ਕਰਨ ਕਟਾਰੀਆ ਦੀ ਸੂਝਬੂਝ ਨਾਲ ਜੇਸੀਬੀ ਦੀ ਮਦਦ ਨਾਲ ਪਾਣੀ ‘ਤੇ ਪਾਇਆ ਕਾਬੂ

ਬਲਾਚੌਰ, 11 ਜੂਨ 2025 (ਜਤਿੰਦਰ ਪਾਲ ਸਿੰਘ ਕਲੇਰ) : ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਦੇ ਨਾਲ ਨਾਲ ਵੱਗਦੀ ਬਿਸਤ ਦੁਆਬ ਨਹਿਰ ਦੇ ਵਿੱਚ ਕੱਲ ਸ਼ਾਮ ਪਾਣੀ ਦਾ ਪੱਧਰ ਹੌਲੀ ਹੌਲੀ ਵੱਧਣ ਕਾਰਨ ਪਾਣੀ ਓਵਰਫਲੋ ਹੋ ਕੇ ਖੇਤਾਂ ਵਿੱਚ ਜਾ ਵੜਿਆ | ਜਦੋਂ ਇਹ ਪਾਣੀ ਨਾਲ ਖੇਤਾਂ ਰਹਿੰਦੇ ਜਿੰਮੀਦਾਰਾਂ ਨੇ ਦੇਖਿਆ ਤਾ ਉਨ੍ਹਾਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਦੇ ਵਾਇਰਲ ਕਰ ਦਿੱਤੀ ਇਹ ਵੀਡੀਓ ਦੇਖ ਕੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਯੂਥ ਨੇਤਾ ਕਰਨ ਕਟਾਰੀਆ ਮੌਕੇ ਤੇ ਪਹੁੰਚ ਗਏ ਅਤੇ ਕਰਣ ਕਟਾਰੀਆ ਦੀ ਸੂਝ ਬੂਝ ਨਾਲ ਮੌਕੇ ਤੇ ਜੇ ਸੀ ਬੀ ਮੰਗਵਾਈ ਗਈ ਅਤੇ ਚਲਦੇ ਪਾਣੀ ਨੂੰ ਮਿੱਟੀ ਪਵਾ ਕੇ ਬੰਦ ਕਰਵਾਇਆ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਤਲੁਜ ਦਰਿਆ ਤੋਂ ਪਾਣੀ ਦਾ ਪੱਧਰ ਘਟਾਈਆਂ ਅਤੇ ਥੋੜੇ ਸਮੇਂ ਪਾਣੀ ਦਾ ਪੱਧਰ ਕੱਟ ਗਿਆ ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਮੌਕੇ ਤੇ ਨਹਿਰੀ ਵਿਭਾਗ ਦੇ ਐਸਡੀਓ ਅਤੇ ਜੇਈ ਵੀ ਮੌਕੇ ਤੇ ਪਹੁੰਚ ਗਏ | ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਅਸੀ ਸਤਲੁਜ ਦਰਿਆ ਤੋਂ ਪਾਣੀ ਘਟਾਉਣ ਦੇ ਲਈ ਕਹਿ ਦਿੱਤਾ | ਉਨ੍ਹਾਂ ਨੇ ਕਿਹਾ ਕਿ ਹੁਣ ਸਥਿਤੀ ਕੰਟਰੋਲ ਵਿੱਚ ਹੈ |
