ਸ਼੍ਰੀ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ


ਫਤਿਹਗੜ੍ਹ ਸਾਹਿਬ, 17 ਸਤੰਬਰ (ਰਾਜਿੰਦਰ ਸਿੰਘ ਭੱਟ)
ਸਰਹਿੰਦ ਵਿਖੇ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਜਸਵੀਰ ਸਿੰਘ ਚੱਡਾ ਸ਼ਾਮਿਲ ਹੋਏ। ਸਮਾਜ ਸੇਵੀ ਜਸਵੀਰ ਸਿੰਘ ਚੱਡਾ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਿਹਰਪਾਲ ਸਿੰਘ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਰਚੇਤਾ ਕਿਹਾ ਜਾਂਦਾ ਹੈ ਜਿਨਾਂ ਵੱਲੋਂ ਸੰਸਾਰ ਭਰ ਦੀਆਂ ਹਰ ਆਧੁਨਿਕ ਚੀਜ਼ਾਂ ਦੀ ਦੇਣ ਦਿੱਤੀ। ਉਹਨਾਂ ਕਿਹਾ ਕਿ ਮਿਸਤਰੀ ਭਾਈਚਾਰਾ ਇਸ ਦਿਵਸ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਉਂਦੇ ਹਨ। ਜਸਵੀਰ ਸਿੰਘ ਚੱਡਾ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਸਾਂਝ ਨੂੰ ਮਜਬੂਤ ਕਰਨ ਵਿੱਚ ਸਹਾਈ ਹੁੰਦੇ ਹਨ ਉੱਥੇ ਹੀ ਸਾਡੀ ਸਾਂਝ ਨੂੰ ਵੀ ਮਜਬੂਤ ਕਰਦੇ ਹਨ। ਇਸ ਮੌਕੇ ਗੁਰੂ ਦਾ ਲੰਗਰ ਟੁੱਟ ਵਰਤਾਇਆ ਗਿਆ।