2 ਅਕਤੂਬਰ ਨੂੰ ਕਰਵਾਇਆ ਜਾ ਰਿਹਾ 28ਵਾਂ ਵਿਸ਼ਾਲ ਭੰਡਾਰਾ ਤੇ ਸੱਭਿਆਚਾਰਕ ਮੇਲਾ


ਫਤਿਹਗੜ੍ਹ ਸਾਹਿਬ, 19 ਸਤੰਬਰ (ਰਾਜਿੰਦਰ ਸਿੰਘ ਭੱਟ )
ਬਾਬਾ ਪੀਰ ਜੀ ਸੇਵਾ ਸੁਸਾਇਟੀ ਸਰਹਿੰਦ ਦੀ ਮੀਟਿੰਗ ਗੱਦੀ ਨਸ਼ੀਨ ਹਰੀ ਬਾਬਾ ਦੀ ਅਗਵਾਈ ਵਿੱਚ ਸਰਹਿੰਦ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ 28ਵਾਂ ਵਿਸ਼ਾਲ ਭੰਡਾਰਾ ਤੇ ਸੱਭਿਆਚਾਰ ਮੇਲਾ 2 ਅਕਤੂਬਰ ਨੂੰ ਕਰਵਾਉਣ ਨੂੰ ਲੈ ਕੇ ਮਤਾ ਪਾਇਆ ਗਿਆ। ਗੱਦੀ ਨਸ਼ੀਨ ਦਾਸ ਹਰੀ ਸਿੰਘ ਮਿਸਤਰੀ ਨੇ ਦੱਸਿਆ ਕਿ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਤੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਹਰ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਗਗਨ ਮਾਂ ਜੀ ਦਿੱਲੀ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਬਾਬਾ ਦਾਸ ਹਰੀ ਸਿੰਘ ਮਿਸਤਰੀ ਨੇ ਦੱਸਿਆ ਕਿ 2 ਅਕਤੂਬਰ ਨੂੰ ਪਹਿਲਾਂ ਪੀਰ ਦੀ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਭੰਡਾਰਾ ਲਗਾਇਆ ਜਾਵੇਗਾ ਅਤੇ ਉਘੇ ਗਾਇਕ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਦੀ ਜੋੜੀ ਅਤੇ ਸੋਨੂੰ ਸੈਠੀ ਜੀਰਕਪੁਰ ਵਾਲੇ ਵੱਲੋ ਸੱਭਿਆਚਾਰ ਮੇਲੇ ਵਿੱਚ ਰੌਣਕ ਲਗਾਈ ਜਾਵੇਗੀ। ਇਸ ਮੌਕੇ ਤੇ ਸਾਧੂ ਸੰਤ ਤੇ ਹੋਰ ਮੌਜੂਦ ਸਨ।