ਅੱਤਵਾਦੀਆਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ : ਐਡ ਅਮਨ ਗਰਗ ਸੂਲਰ


ਪਟਿਆਲਾ, 18 ਨਵੰਬਰ (ਗੁਰਪ੍ਰਤਾਪ ਸਿੰਘ ਸਾਹੀ)
ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਅਮਨ ਗਰਗ ਸੂਲਰ ਨੇ ਪਿਛਲੇ ਦਿਨੀਂ ਜਿਲਾ ਫਿਰੋਜ਼ਪੁਰ ਦੇ ਰਹਿਨ ਵਾਲੇ ਆਰ ਐਸ ਐਸ ਦੇ ਸੀਨੀਅਰ ਨੇਤਾ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਜੋ ਕਿ ਖੁਦ ਵੀ ਰਾਸ਼ਟਰੀ ਸਵੈਸੇਵਕ ਸੰਘ ਦੇ ਮੈਂਬਰ ਸਨ ਦਾ ਖ਼ਾਲਿਸਤਾਨੀ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਖ਼ਾਲਿਸਤਾਨੀਆ ਨੂੰ ਅਜਿਹੀ ਕੌਝੀ ਹਰਕਤਾਂ ਤੋਂ ਬਾਜ਼ ਆਉਣ ਦੀ ਸਖ਼ਤ ਚਿਤਾਵਨੀ ਦਿੱਤੀ।
ਗਰਗ ਸੂਲਰ ਨੇ ਕਿਹਾ ਕਿ ਰਾਸ਼ਟਰੀ ਸਵੈਸੇਵਕ ਸੰਘ ਇੱਕ ਭਾਰਤੀ ਸਮਾਜ ਅਤੇ ਦੇਸ਼ ਦੀ ਸੰਸਕ੍ਰਿਤ ਤੇ ਆਧਾਰਿਤ ਸੰਸਥਾ ਹੈ ਜੋ ਕਿ ਨਿਰੋਲ ਰੂਪ ਵਿੱਚ ਆਪਣੇ ਮੈਂਬਰਾਂ ਵਿੱਚ ਅਨੁਸ਼ਾਸਨ, ਦੇਸ਼ ਭਗਤੀ, ਅਨੇਕਤਾ ਵਿੱਚ ਏਕਤਾ, ਕਾਨੂੰਨ ਤੇ ਭਾਰਤੀ ਸੰਵਿਧਾਨ ਦੀ ਪਾਲਣਾ, ਦੇਸ਼ ਦੀ ਰੱਖਿਆ ਅਤੇ ਧਰਮ ਨਿਰਪੱਖਤਾ ਦੇ ਰਾਹ ਉੱਤੇ ਚੱਲਣ ਦਾ ਪਾਠ ਪੜਾਉਂਦੀ ਹੈ ਅਜਿਹੇ ਦੇਸ਼ ਹਿੱਤ ਉਦੇਸ਼ ਰੱਖਣ ਵਾਲੀ ਸੰਸਥਾ ਦਾ ਉਹਦੇਦਾਰ ਜਾਂ ਸਵੈਸੇਵਕ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਸਵ: ਨਵੀਨ ਅਰੋੜਾ ਆਰ ਐਸ ਐਸ ਵਿੱਚ ਸੇਵਾ ਨਿਭਾਉਣ ਵਾਲੇ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਦੇਸ਼ ਭਗਤ ਸਨ ਜਿਨਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਹਿੰਦੂ ਧਰਮ ਅਤੇ ਹਿੰਦੂਤਵ ਦਾ ਪ੍ਰਸਾਰ ਕਰਨ ਕਾਰਨ ਗੋਲੀਆਂ ਮਾਰ ਕੇ ਮਾਰ ਦਿੱਤਾ।
ਗਰਗ ਨੇ ਕਿਹਾ ਸੰਘ ਦੇ ਸਵੈਸੇਵਕ ਨੂੰ ਸ਼ਹੀਦ ਕਰਨ ਵਾਲੇ ਅੱਤਵਾਦੀਆਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਬਿਆਨ ਪੋਸਟ ਕਰਕੇ ਨਵੇਂ ਬਣੇ ਖਾਲਿਸਤਾਂਨੀ ਸੰਗਠਨ ਸ਼ੇਰ ਏ ਪੰਜਾਬ ਬ੍ਰਿਗੇਡ ਨੇ ਜਿੰਮੇਵਾਰੀ ਚੁੱਕੀ ਹੈ ਅਤੇ ਇਸ ਕਤਲ ਨੂੰ ਆਗਾਜ ਦੱਸਦੇ ਹੋਏ ਪ੍ਰਣ ਲਿਆ ਕਿ ਪੰਜਾਬ ਵਿੱਚ ਖ਼ਾਲਿਸਤਾਨ ਦੀ ਸਥਾਪਨਾ ਤੱਕ ਕਤਲੋਗਾਰਤ ਨੂੰ ਜਾਰੀ ਰੱਖਿਆ ਜਾਏਗਾ, ਅਜਿਹੇ ਰਾਸ਼ਟਰ ਅਤੇ ਸੰਵਿਧਾਨ ਵਿਰੋਧੀ ਅਨਸਰ ਹਿੰਦੁਸਤਾਨ ਵਿੱਚ ਰਹਿ ਕੇ ਇਸ ਮੁਲਕ ਨਾਲ ਬਗਾਵਤ ਕਰਕੇ ਸੂਬੇ ਨੂੰ ਤੋੜਨ ਦੇ ਉਦੇਸ਼ ਨਾਲ ਨੌਜਵਾਨੀ ਨੂੰ ਕੁਰਾਹੇ ਪਾ ਕੇ ਖੂਨ ਖਰਾਬਾ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਵਾ ਕੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਰਹੇ ਹਨ।
ਗਰਗ ਨੇ ਕਿਹਾ ਕੀ ਆਰ ਐਸ ਐਸ ਇੱਕ ਰਾਸ਼ਟਰਵਾਦੀ ਵਿਚਾਰਧਾਰਾ ਵਾਲਾ ਸੰਗਠਨ ਹੈ ਨਾ ਕਿ ਕੋਈ ਧਾਰਮਿਕ ਸੰਸਥਾ, ਇਹ ਸੰਘ ਜਾਤ ਪਾਤ ਅਤੇ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਕਰਦਾ, ਫਿਰੋਜ਼ਪੁਰ ਵਿੱਚ ਹੋਈ ਘਟਨਾ ਦਾ ਵਿਸ਼ਾ ਬੀ ਜੇ ਪੀ ਦਾ ਨਹੀਂ, ਸੰਘ ਦਾ ਨਹੀਂ,ਆਰ ਐਸ ਐਸ ਦਾ ਨਹੀਂ, ਇਹ ਵਿਸ਼ਾ ਧਰਮ ਦੇ ਨਾਮ ਤੇ ਘਿਨੋਨੇ ਅਪਰਾਧ ਦਾ ਹੈ ਹਿੰਦੂ ਅਤੇ ਹਿੰਦੂਤਵ ਦੇ ਘਾਣ ਦਾ ਹੈ ਹਿੰਦੁਸਤਾਨ ਦਾ ਹੈ ਇਹ ਰਾਸ਼ਟਰ ਤੇ ਭਾਰਤੀ ਸੰਵਿਧਾਨ ਦਾ ਹੈ ਨਾਲ ਹੀ ਕਿਹਾ ਜੇਕਰ ਕੋਈ ਸੰਸਥਾ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕਿਸੇ ਖਾਸ ਧਰਮ ਦਾ ਵੀ ਸਮਰਥਨ ਕਰਦੀ ਹੈ ਤਾਂ ਇਸ ਵਿੱਚ ਗਲਤ ਕੀ ਹੈ
ਪੰਜਾਬ ਵਿੱਚ ਖਾਲਿਸਤਾਨੀ ਅੱਤਵਾਦੀ ਮੁੜ ਤੋਂ ਸਿਰ ਚੁੱਕ ਰਹੇ ਹਨ। ਪੰਜਾਬ ਦੇ ਹਿੰਦੂਆਂ ਨੂੰ ਡਰਾਇਆ ਤੇ ਮਰਵਾਇਆ ਜਾ ਰਿਹਾ ਹੈ ਜੋ ਕਿ ਹਰਗਿਜ਼ ਵੀ ਬਰਦਾਸ਼ਤ ਨਹੀਂ ਹੈ ਮੈਂ ਦੇਸ਼ ਦੇ ਗ੍ਰਹਿ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਤੇ ਡੀ ਜੀ ਪੀ ਪੰਜਾਬ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਅਨਸਰਾਂ ਦਾ ਪਤਾ ਲਗਾ ਕੇ ਮੌਕੇ ਤੇ ਐਨਕਾਊਂਟਰ ਕੀਤਾ ਜਾਵੇ ਤੇ ਖ਼ਾਲਿਸਤਾਨ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਮਲੀਆਮੇਟ ਕਰ ਦੇਣਾ ਚਾਹੀਦਾ ਹੈ ।
