ਮੁਕਤਸਰ ‘ਚ 3 ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ


(ਮਨਜੀਤ ਸਿੰਘ ਸਿੱਧੂ)
ਮੁਕਤਸਰ, 12 ਅਗਸਤ : ਮੁਕਤਸਰ ‘ਚ ਦੋ ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਹੈ। ਨੌਜਵਾਨਾਂ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਹਾਦਸਾ ਮੁਕਤਸਰ ਦੀ ਦਾਣਾ ਮੰਡੀ ਦੇ ਨੇੜੇ ਮੰਗਲਵਾਰ ਦੇਰ ਰਾਤ ਵਾਪਰਿਆ। ਜਾਣਕਾਰੀ ਅਨੁਸਾਰ ਬੱਲਮਗੜ੍ਹ ਰੋਡ ਵਾਲੇ ਫਾਟਕ ਅਤੇ ਦਾਣਾ ਮੰਡੀ ਦੇ ਵਿਚਕਾਰ ਤਿੰਨ ਨੌਜਵਾਨ ਰੇਲਵੇ ਲਾਈਨ ਕਰਾਸ ਕਰ ਰਹੇ ਸਨ ਕਿ ਅਚਾਨਕ ਉਪਰੋਂ ਟਰੇਨ ਆ ਗਈ। ਤਿੰਨੋਂ ਹੀ ਇਸ ਦੀ ਚਪੇਟ ਵਿਚ ਆ ਗਏ, ਜਿਸ ਵਿਚ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤੀਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀਆਂ ਦੇਹਾਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਦੀ ਮਰਚਰੀ ‘ਚ ਰੱਖਿਆ ਗਿਆ ਹੈ ਜਦਕਿ ਜ਼ਖ਼ਮੀ ਦਾ ਇਲਾਜ ਉਸੇ ਹਸਪਤਾਲ ਵਿਚ ਜਾਰੀ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਇਹ ਤਿੰਨੋਂ ਹੀ ਦਿਹਾੜੀ ਦਾ ਕੰਮ ਕਰਦੇ ਸਨ ਅਤੇ ਘਰੋਂ ਕੰਮ ਦੇਖਣ ਲਈ ਨਿਕਲੇ ਸਨ, ਪਰ ਰਾਤ ਦੇ ਸਮੇਂ ਇਹ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਰੇਲਵੇ ਲਾਈਨ ਕਰਾਸ ਕਰਦੇ ਸਮੇਂ ਆਈ ਟਰੇਨ ਦੀ ਚਪੇਟ ਵਿੱਚ ਤਿੰਨ ਨੌਜਵਾਨ ਆ ਗਏ, ਜਿਸ ਵਿੱਚੋਂ ਦੋ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਹੈ। ਇਹ ਤਿੰਨੋਂ ਦਿਹਾੜੀ ਦਾ ਕੰਮ ਕਰਦੇ ਸਨ ਅਤੇ ਘਰੋਂ ਕੰਮ ਦੇਖਣ ਗਏ ਸਨ ਪਰ ਵਾਪਸ ਜ਼ਿੰਦਾ ਨਾ ਆ ਸਕੇ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਪੁਲਿਸ ਦੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਸਟੇਸ਼ਨ ਮਾਸਟਰ ਵੱਲੋਂ ਫੋਨ ਮਿਲਿਆ ਸੀ ਕਿ ਤਿੰਨ ਨੌਜਵਾਨ ਟਰੇਨ ਦੀ ਚਪੇਟ ਵਿੱਚ ਆ ਗਏ ਹਨ। ਮੌਕੇ ‘ਤੇ ਪਹੁੰਚ ਕੇ ਦੋ ਨੂੰ ਮ੍ਰਿਤਕ ਤੇ ਇਕ ਨੂੰ ਗੰਭੀਰ ਜ਼ਖਮੀ ਪਾਇਆ ਗਿਆ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਪੂਰੇ ਕਾਰਨਾਂ ਦੀ ਜਾਂਚ ਜਾਰੀ ਹੈ।