‘ਗੁਰੂ ਬਿਨ ਗਿਆਨ ਨਹੀਂ’ – ਅਧਿਆਪਕ ਦਿਵਸ 5 ਸਤੰਬਰ ‘ਤੇ ਵਿਸ਼ੇਸ਼

0
WhatsApp Image 2025-09-04 at 4.55.20 PM

“ਜਿਸਨੇ ਨਹੀਂ ਸਿੱਖਣਾ, ਉਸਦਾ ਕੋਈ ਗੁਰੂ ਨਹੀਂ,

ਜਿਸਨੇ ਸਿੱਖਣਾ, ਸਾਰੀ ਕਾਇਨਾਤ ਉਸਦੀ ਗੁਰੂ”।

ਜੀਵਨ ਦਾ ਸਫਲ ਹੋਣ ਲਈ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ । ਸਿੱਖਿਆ ਕਿਸੇ ਵੀ ਰੂਪ ਵਿਚ ਜਾਂ ਉਮਰ ਦੇ ਕਿਸੇ ਵੀ ਪੜਾਅ ਵਿਚ ਹੋਵੇ ‘ਗੁਰੂ-ਚੇਲੇ’ ਭਾਰਤ ਦੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਿਹਾ ਹੈ। ਜੀਵਨ ਵਿਚ ਜਨਮ ਦੇਣ ਵਾਲੇ ਮਾਤਾ-ਪਿਤਾ ਪਰ ਜੀਉਣ ਦਾ ਅਸਲ ਤਰੀਕਾ ਦੱਸਣ ਵਾਲੇ ਅਧਿਆਪਕ ਹੁੰਦੇ ਹਨ। “ਅਧਿਆਪਕ ਦਿਵਸ” ਭਾਰਤ ਵਿਚ 5 ਸਤੰਬਰ ਨੂੰ, ਭਾਰਤ ਦੇ ਦੂਜੇ ਰਾਸ਼ਟਰਪਤੀ ਵਿਦਵਾਨ ਡਾ: ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਵਸ ਮੌਕੇ ਮਨਾਇਆ ਜਾਂਦਾ ਹੈ ਜਿਹਨਾਂ ਨੇ ਅਧਿਆਪਕਾਂ ਨੂੰ ਸਭ ਤੋਂ ਮਹੱਤਰਪੂਰਨ ਵਿਅਕਤੀਆਂ ਵਿਚੋਂ ਇਕ ਮੰਨਿਆ ਸੀ । ਡਾ: ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ 5 ਸਤੰਬਰ 1888 ਨੂੰ ਤਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਹੋਇਆ ਸੀ । ਉਹ ਬਚਪਣ ਤੋਂ ਹੀ ਬਹੁਤ ਹੋਣਹਾਰ ਵਿਦਿਆਰਥੀ ਸਨ । ਆਪਣੇ ਆਪਣੀ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ ਅਤੇ ਮੈਸੂਰ, ਕੋਲਕਾਤਾ, ਆਕਸਫੋਰਡ ਅਤੇ ਸ਼ਿਕਾਗੋ ਵਿਚ ‘ਸਿੱਖਿਆ ਮਾਹਿਰ’ ਦੇ ਤੌਰ ‘ਤੇ ਗਏ । ਬ੍ਰਿਟਿਸ਼ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ‘ਸਰ’ ਦੀ ਉਪਾਧੀ ਨਾਲ ਸਨਮਾਨਤ ਕੀਤਾ । ਸਾਲ 1954 ਵਿਚ ਆਪ ਨੂੰ ‘ਭਾਰਤ ਰਤਨ’ ਨਾਲ ਵੀ ਨਵਾਜਿਆ ਗਿਆ । 1962 ਵਿਚ ਭਾਰਤ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਵਸ ਨੂੰ ‘ਅਧਿਆਪਕ ਦਿਵਸ’ ਦੇ ਤੌਰ ਤੇ ਮਨਾਉਣ ਦਾ ਐਲਾਨ ਕਰ ਦਿਤਾ। ਉਹਨਾਂ ਦੀਆਂ ਸਿੱਖਿਆਵਾਂ, ਗਿਆਨ ਅਤੇ ਅਕਾਦਮਿਕ ਯੋਗਦਾਨ ਸਦਕਾਂ ਅਸੀ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਰੱਖਣ ਲਈ ਇਸ ਦਿਨ ਨੂੰ ਸਮਰਪਿਤ ਕੀਤਾ ਹੈ । ਇਹ ਦਿਨ ਅਧਿਆਪਕਾਂ ਦੇ ਸਮਰਪਣ ਅਤੇ ਮਹੱਤਵ ਨੂੰ ਸਵੀਕਾਰ ਕਰਦਾ ਹੈ ਜੋ ਵਿਦਿਆਰਥੀਆਂ ਦੇ ਜੀਵਨ ਵਿਚ ਗਿਆਨ ਅਤੇ ਚਾਨਣ ਲਿਆਉਂਦੇ ਹਨ । ਇਸ ਖਾਸ ਦਿਨ ਵਿਦਿਆਰਥੀਆਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਦੇ ਹਨ । ਇਹ ਦਿਨ ਸਿਰਫ ਇਕ ਰਸਮੀ ਮੌਕਾ ਨਹੀਂ ਸਗੋਂ ਵਿਦਿਆਰਥੀਆਂ ਦੇ ਜੀਵਨ ਵਿਚ ਅਧਿਆਪਕਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕਰਨ ਦਾ ਮੌਕਾ ਵੀ ਹੈ । ਅਧਿਆਪਕ ਸਿਰਫ ਕਿਤਾਬਾਂ ਪੜਾਉਂਦੇ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਜੀਵਨ ਦਾ ਰਾਹ ਵੀ ਵਿਖਾਉਂਦੇ ਹਨ । ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਰੌਸ਼ਨੀ ਦੇ ਸੋਮੇ ਹੁੰਦੇ ਹਨ ਜੋ ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਹਨ । ਅਧਿਆਪਕ ਦਿਵਸ ਇਕ ਮਹਤਵਪੂਰਨ ਦਿਵਸ ਹੈ ਜੋ ਅਧਿਆਪਕਾਂ ਦੇ ਮਹੱਤਵ ਅਤੇ ਉਹਨਾਂ ਦੇ ਵਿਦਿਆਰਥੀਆਂ ਦੇ ਭੱਵਿਖ ਨੂੰ ਬਣਾਉਣ ਵਿਚ ਉਹਨਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਇਸ ਦਿਨ ਸਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਹਰ ਸਾਲ ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਕ ਅਧਿਆਪਕ ਹੀ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ ‘ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਅੱਜ ਜਿੱਥੇ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ਤਾਂ ਲੋੜ ਹੈ ‘ਗੁਰੂ ਚੇਲੇ’ ਦੇ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇ ਅਤੇ ਦੋਵੇਂ ਇਕ ਦੂਜੇ ਦਾ ਸਨਮਾਨ ਦਿੰਦਿਆ ਸਿੱਖਣ-ਸਿਖਾਉਣ ਦੇ ਕਾਰਜ ਨੂੰ ਵਧੀਆਂ ਢੰਗ ਨਾਲ ਨੇਪੜੇ ਚਾੜ੍ਹ ਸਕਣ । ਅੱਜ ਦੇ ਦਿਨ ਅਸੀਂ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਦੀ ਬਦੌਲਤ ਅਸੀਂ ਜ਼ਿੰਦਗੀ ਜੀਉਣ ਦਾ ਸਹੀ ਤਰੀਕਾ ਸਿੱਖਦੇ ਹਾਂ।

(ਮਹਿੰਦਰ ਕੁਮਾਰ ਗਰਗ)

ਕੰਪਿਊਟਰ ਫ਼ੈਕਲਟੀ

ਸ.ਸ.ਸ.ਸ. ਧੂਰੀ ਪਿੰਡ (ਸੰਗਰੂਰ)

88727-17733

Leave a Reply

Your email address will not be published. Required fields are marked *