ਅਧਿਆਪਕ ਨੂੰ 20 ਸਾਲ ਦੀ ਕੈਦ ਤੇ 85000 ਜੁਰਮਾਨਾ


ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼
ਚੰਡੀਗੜ੍ਹ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਨਾਬਾਲਿਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਕੂਲ ਦੇ ਮਿਊਜ਼ਿਕ ਅਧਿਆਪਕ ਤੋਬੀਅਸ ਪੁੱਤਰ ਵਿਕਟਰ ਮਸੀਹ ਵਾਸੀ ਪਿੰਡ ਨੰਦਨਪੁਰ ਮਕਸੂਦਾਂ ਜ਼ਿਲ੍ਹਾ ਜਲੰਧਰ ਨੂੰ 20 ਸਾਲ ਦੀ ਕੈਦ ਅਤੇ 85000 ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿਤਾ ਹੈ। ਜੁਰਮਾਨਾ ਨਾ ਦੇਣ ਉਤੇ ਦੋਸ਼ੀ ਨੂੰ ਇਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।
ਦੱਸਣਯੋਗ ਹੈ ਕਿ ਦੋਸ਼ੀ ਖਿਲਾਫ 25 ਮਈ 2024 ਨੂੰ ਥਾਣਾ ਜਲੰਧਰ ਕੈਂਟ ਵਿਖੇ ਪੀੜਤ ਲੜਕੀ ਦੇ ਪਰਿਵਾਰ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕੀਤਾ ਗਿਆ ਸੀ।