2,000 ਕਰੋੜ ਦੇ ਕਰਜ਼ੇ ਲਾਹ ਕੇ TDI ਇਨਫਰਾਸਟ੍ਰਕਚਰ ਲਿਮਟਿਡ ਹੋਈ ਕਰਜ਼ਾ ਮੁਕਤ


ਕੰਪਨੀ ਹੁਣ ਸੰਪਤੀ ਇਕਜੁੱਟਤਾ ਅਤੇ ਨਵੇਂ ਪ੍ਰੋਜੈਕਟਾਂ ‘ਤੇ ਕਰ ਰਹੀ ਧਿਆਨ ਕੇਂਦਰਿਤ
(ਦੁਰਗੇਸ਼ ਗਾਜਰੀ)
ਨਵੀਂ ਦਿੱਲੀ, 28 ਜੁਲਾਈ : ਰੀਅਲਟੀ ਫਰਮ ਟੀ.ਡੀ.ਆਈ. ਇਨਫ਼ਰਾਸਟ੍ਰਕਚਰ ਲਿਮਟਿਡ ਨੇ ਆਪਣੇ 2,000 ਕਰੋੜ ਰੁਪਏ ਦੇ ਪੂਰੇ ਕਰਜ਼ੇ ਵਾਪਸ ਕਰ ਦਿਤੇ ਹਨ ਜਿਸ ਦੇ ਨਾਲ ਹੀ ਟੀ.ਡੀ.ਆਈ. ਇੱਕ ਕਰਜ਼ਾ ਮੁਕਤ ਕੰਪਨੀ ਬਣ ਗਈ ਹੈ। ਵੀਰਵਾਰ ਨੂੰ ਇਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ ਇਹ “ਹੁਣ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੈ, ਬਿਨਾਂ ਕਿਸੇ ਪੁਨਰਗਠਨ, ਨਿਪਟਾਰੇ ਜਾਂ ਮੁਆਫੀ ਦੇ 2,000 ਕਰੋੜ ਰੁਪਏ ਦੇ ਸਾਰੇ ਬਕਾਇਆ ਦੇਣਦਾਰੀਆਂ ਨੂੰ ਪੂਰਾ ਕਰ ਦਿਤਾ ਹੈ।”
ਟੀ.ਡੀ.ਆਈ. ਇਨਫਰਾਸਟ੍ਰਕਚਰ ਇਸ ਸਮੇਂ ਸੰਪਤੀ ਇਕਜੁੱਟਤਾ ਅਤੇ ਟਾਊਨਸ਼ਿਪਾਂ ਅਤੇ ਵਪਾਰਕ ਜਾਇਦਾਦਾਂ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਟੀ.ਡੀ.ਆਈ. ਇਨਫਰਾਸਟ੍ਰਕਚਰ ਦੇ ਅਕਸ਼ੈ ਤਨੇਜਾ ਨੇ ਕਿਹਾ, “ਕਰਜ਼ਾ ਮੁਕਤ ਹੋਣਾ ਸਾਡੀ ਤਬਦੀਲੀ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਰਿਹਾ ਹੈ। ਇਹ ਸਾਡੇ ਲੰਬੇ ਸਮੇਂ ਦੇ ਅਨੁਸ਼ਾਸਨ ਅਤੇ ਵਿੱਤੀ ਇਮਾਨਦਾਰੀ ਨੂੰ ਬਣਾਈ ਰੱਖਦੇ ਹੋਏ ਜ਼ਮੀਨੀ ਪ੍ਰਦਰਸ਼ਨ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਟੀਡੀਆਈ ਇਨਫਰਾਸਟ੍ਰਕਚਰ ਕੁੰਡਲੀ ਵਿਚ ਟੀਡੀਆਈ ਸਿਟੀ ਨੂੰ ਦੁਬਾਰਾ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਇਕ ਨਵੇਂ ਟਾਊਨਸ਼ਿਪ ਪ੍ਰੋਜੈਕਟ ਦੇ ਨਾਲ ਲੁਧਿਆਣਾ ਮਾਈਕ੍ਰੋ-ਮਾਰਕੀਟ ਵਿਚ ਦਾਖਲ ਹੋਣ ਦੀ ਵੀ ਯੋਜਨਾ ਬਣਾ ਰਹੀ ਹੈ। ਟੀਡੀਆਈ ਇਨਫਰਾਸਟ੍ਰਕਚਰ ਕੋਲ ਕੁੰਡਲੀ, ਮੋਹਾਲੀ, ਪਾਣੀਪਤ, ਰਾਜਪੁਰਾ, ਫਰੀਦਾਬਾਦ, ਆਗਰਾ ਅਤੇ ਮੁਰਾਦਾਬਾਦ ਸਮੇਤ ਮੁੱਖ ਸ਼ਹਿਰਾਂ ਵਿਚ 2,500 ਤੋਂ ਵੱਧ ਏਕੜ ਦਾ ਡਿਲੀਵਰਡ ਪੋਰਟਫੋਲੀਓ ਹੈ।