ਬੁਰਕਾ ਪਾ ਕੇ ਪ੍ਰੇਮਿਕਾ ਨੂੰ ਪੰਜਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਕੇ ਮਾਰਨ ਵਾਲਾ ਤੌਫ਼ੀਕ ਗ੍ਰਿਫਤਾਰ


(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 25 ਜੂਨ : ਉੱਤਰ-ਪੂਰਬੀ ਦਿੱਲੀ ਦੇ ਅਸ਼ੋਕ ਨਗਰ (ਜਯੋਤੀ ਨਗਰ ਪੁਲਿਸ ਸਟੇਸ਼ਨ) ਵਿਚ ਬੁਰਕਾ ਪਾ ਕੇ ਇਕ ਘਰ ਵਿੱਚ ਦਾਖਲ ਹੋ ਕੇ ਝਗੜੇ ਤੋਂ ਬਾਅਦ ਆਪਣੀ ਪ੍ਰੇਮਿਕਾ ਨੂੰ ਪੰਜਵੀਂ ਮੰਜ਼ਿਲ ਤੋਂ ਹੇਠਾਂ ਸੁੱਟਣ ਦੇ ਦੋਸ਼ੀ ਤੌਫੀਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤੌਫੀਕ ਨੂੰ ਯੂਪੀ ਦੇ ਰਾਮਪੁਰ ਦੇ ਟਾਂਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਤੌਫੀਕ ਮੌਕੇ ਤੋਂ ਭੱਜ ਗਿਆ ਸੀ। ਜਿਵੇਂ ਹੀ ਲੜਕੀ ਹੇਠਾਂ ਡਿੱਗੀ, ਮੌਕੇ ‘ਤੇ ਹਫੜਾ-ਦਫੜੀ ਮਚ ਗਈ। 19 ਸਾਲਾ ਪੀੜਤਾ ਨੂੰ ਬਹੁਤ ਗੰਭੀਰ ਹਾਲਤ ਵਿਚ ਜੀਟੀਬੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ ਸੀ।
