ਤਰਨ ਤਾਰਨ ਦੇ ਕ੍ਰਿਕਟ ਖਿਡਾਰੀਆਂ ਦੀ ਸੂਬਾਈ ਕੈਂਪ ‘ਚ ਹੋਈ ਚੋਣ


ਪੱਟੀ/ਤਰਨ ਤਾਰਨ 21 ਅਗਸਤ ( ਕੰਵਲ ਦੀਪ ਸਾਬੀ/ ਤਰੁਨ ਕਪੂਰ/ ਰਾਜੀਵ ਗੱਬਰ)
ਅੱਜ ਤਰਨ ਤਾਰਨ ਜ਼ਿਲ੍ੇ ਵਿੱਚ ਕ੍ਰਿਕਟ ਪ੍ਰੇਮੀਆਂ ਨੂੰ ਉਸ ਸਮੇਂ ਵੱਡੀ ਖੁਸ਼ੀ ਹੋਈ ,ਜਦੋਂ ਤਰਨ ਤਰਨ ਜਿਲੇ ਦੇ ਕ੍ਰਿਕਟ ਖਿਡਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਲਗਾਏ ਜਾ ਰਹੇ ਸਟੇਟ ਕੈਂਪ ਵਿੱਚ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਅਤੇ ਪ੍ਰਧਾਨ ਅਭੇਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੀਆਂ ਕ੍ਰਿਕਟ ਟੀਮਾਂ ਕੋਚ ਲਵਪ੍ਰੀਤ ਸਿੰਘ ਦੀ ਅਗਵਾਈ ਵਿੱਚ ਮਿਹਨਤ ਕਰ ਰਹੀਆਂ ਸਨ ਅਤੇ ਜਿਲੇ ਦੀਆਂ ਟੀਮਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜਿਲਾ ਪਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦਿਆਂ ਹੋਇਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਲੈਕਟਰਾ ਅਤੇ ਪ੍ਰਬੰਧਕਾਂ ਨੇ ਜਿਲੇ ਦੇ ਕਈ ਖਿਡਾਰੀਆਂ ਨੂੰ ਸਟੇਟ ਕੈਂਪ ਵਿੱਚ ਹਿੱਸਾ ਲੈਣ ਲਈ ਚੁਣਿਆ ਹੈ। ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 19 ਸਾਲ ਦੀ ਕ੍ਰਿਕਟ ਟੀਮ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰੋਹਨ ਸ਼ਰਮਾ, ਅਮਰਵੀਰ ਸਿੰਘ ਲਹਿਲ ਅਤੇ ਸੁਖਦੀਪ ਸਿੰਘ ਵਿਰਦੀ ਨੂੰ ਸਟੇਟ ਕੈਂਪ ਲਈ ਚੁਣਿਆ ਗਿਆ ਹੈ ।ਉਧਰ ਅੰਡਰ 23 ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਮਨਪ੍ਰੀਤ ਸਿੰਘ ਸੰਧੂ ਅਤੇ ਆਸ਼ੀਸ਼ ਲਾਰੈਂਸ ਨੂੰ ਵੀ ਸਟੇਟ ਕੈਂਪ ਵਿੱਚ ਚੁਣਿਆ ਗਿਆ ਹੈ।ਇਸ ਤੇ ਖੁਸ਼ੀ ਪ੍ਰਗਟ ਕਰਦਿਆਂ ਉਹਨਾਂ ਨੇ ਜਿੱਥੇ ਕ੍ਰਿਕਟ ਐਸੋਸੀਏਸ਼ਨ ਦੇ ਸਾਰੇ ਕੋਚਾਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ।ਉੱਥੇ ਉਹਨਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਰੇ ਹੀ ਅਹੁਦੇਦਾਰਾਂ ਮਾਨਯੋਗ ਪ੍ਰਧਾਨ ਅਮਰਜੀਤ ਮਹਿਤਾ, ਉਪ ਪ੍ਰਧਾਨ ਮਨੀਸ਼ ਬਾਲੀ ਅਤੇ ਜੁਆਇੰਟ ਸੈਕਟਰੀ ਸਿਧਾਂਤ ਸ਼ਰਮਾ, ਖਜਾਨਚੀ ਸੁਨੀਲ ਗੁਪਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਜ਼ਿਲ੍ਹੇ ਦੇ ਕ੍ਰਿਕਟ ਖਿਡਾਰੀ ਸਟੇਟ ਦੇ ਕੈਂਪਾਂ ਵਿੱਚੋਂ ਵਧੀਆ ਤਜਰਬਾ ਲੈ ਕੇ ਜਦੋਂ ਵਾਪਸ ਆਉਣਗੇ ਤਾਂ ਹੋਰ ਖਿਡਾਰੀਆਂ ਨੂੰ ਵੀ ਹੱਲਾਸ਼ੇਰੀ ਮਿਲੇਗੀ। ਉਹਨਾਂ ਨੇ ਚੁਣੇ ਗਏ ਸਾਰੇ ਖਿਡਾਰੀਆਂ ਦੇ ਚੰਗੇ ਭਵਿੱਖ ਦੇ ਸਟੇਟ ਦੀ ਟੀਮ ਵਿੱਚ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ ।ਇਸ ਮੌਕੇ ਤੇ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਕੁਲਦੀਪ ਸਿੰਘ ਸੰਧੂ, ਜੁਆਇੰਟ ਸੈਕਟਰੀ ਰੋਜ਼ ਦੀਪ ਸਿੰਘ ਤੇ ਸ਼ੇਰ ਜੰਗ ਸਿੰਘ ਹੁੰਦਲ ਵੀ ਮੌਜੂਦ ਸਨ।