ਫਿਲੌਰ ‘ਚ ਗੰਦੇ ਪਾਣੀ ਕਾਰਨ ਤਲਵਣ ਰੋਡ ਨੇ ਧਾਰਿਆ ਨਰਕ ਦਾ ਰੂਪ !


ਫਿਲੌਰ/ਅੱਪਰਾ, 28 ਅਗਸਤ (ਦੀਪਾ) (ਨਿਊਜ਼ ਟਾਊਨ ਨੈੱਟਵਰਕ ) :
ਫ਼ਿਲੌਰ ਤੋਂ ਤਲਵਣ ਰੋਡ ਤੇ ਖੜ੍ਹੇ ਗੰਦੇ ਪਾਣੀ ਕਾਰਨ ਸੜਕ ਨੇ ਨਰਕ ਦਾ ਰੂਪ ਧਾਰਿਆ ਹੋਇਆ ਹੈ ਜਿਸ ਕਾਰਨ ਰਾਹਗੀਰਾਂ ਤੇ ਵਿਦਿਆਰਥੀਆਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ। ਪਿੰਡ ਨੰਗਲ ਤੇ ਹੋਰ ਪਿੰਡਾਂ ਦਾ ਸਾਰਾ ਗੰਦਾ ਪਾਣੀ ਨਿਕਾਸੀ ਨਾ ਹੋਣ ਕਰਕੇ ਸੜਕ ਵਿੱਚ ਹੀ ਪੈਂਦਾ ਹੈ। ਗੰਦੇ ਪਾਣੀ ਦੀ ਯੋਗ ਨਿਕਾਸੀ ਦੇ ਹੱਲ ਵਾਸਤੇ ਲੋਕ ਇਨਸਾਫ਼ ਮੰਚ ਦੀ ਟੀਮ ਵਲੋਂ ਡੀ ਡੀ ਪੀ ਓ ਗੁਰਦਰਸ਼ਨ ਕੁੰਡਲ ਨੂੰ ਮੰਗ ਪੱਤਰ ਦਿਤਾ। ਆਗੂਆਂ ਨੇ ਕਿਹਾ ਕਿ ਪਿੰਡ ਨੰਗਲ ਦਾ ਗੰਦਾਂ ਪਾਣੀ ਕਈ ਸਾਲਾਂ ਤੋਂ ਤਲਵਣ ਰੋਡ ਦੀ ਸੜਕ ਵਿਚ ਪੈ ਰਿਹਾ ਹੈ ਜਿਸ ਕਾਰਣ ਸਾਰੀ ਸੜਕ ਥਾਂ ਥਾਂ ਤੋਂ ਖਰਾਬ ਹੋ ਗਈ ਹੈ ਤੇ ਵੱਡੇ ਵੱਡੇ ਖੱਡੇ ਸੜਕ ਵਿੱਚ ਪਏ ਹੋਏ ਹਨ ਜਿਸ ਕਾਰਨ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਰਿਹਾ ਅਤੇ ਤੇ ਸੜਕ ਤੇ ਖੜਾ ਗੰਦਾ ਪਾਣੀ ਹਾਦਸਿਆਂ ਤੇ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਸ ਮੌਕੇ ਡੀ ਡੀ ਪੀ ਓ ਜਲੰਧਰ ਗੁਰਦਰਸ਼ਨ ਕੁੰਡਲ ਨੇ ਕਿਹਾ ਕਿ ਜਲਦ ਹੀ ਮਸਲਾ ਬੀ ਡੀ ਪੀ ਓ ਫ਼ਿਲੌਰ ਦੇ ਧਿਆਨ ਵਿੱਚ ਲਿਆ ਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਚਿਤਾਵਨੀ ਵੀ ਦਿੱਤੀ ਕਿ ਅਗਰ ਮਸਲਾ ਜਲਦ ਹੱਲ ਨਾ ਹੋਇਆ ਤਾਂ ਲੋਕ ਇਨਸਾਫ਼ ਮੰਚ ਇਲਾਕ਼ੇ ਦੇ ਲੋਕਾਂ ਨੂੰ ਨਾਲ਼ ਲੈਕੇ ਸੰਘਰਸ਼ ਲਈ ਮਜਬੂਰ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਿਕ ਪਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਵਫਦ ਦੀ ਅਗਵਾਈ ਲ਼ੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ਼ ਫਿਲੌਰ ਨੇ ਕਿਤੀ। ਇਸ ਵਫਦ ਵਿੱਚ ਲੋਕ ਇਨਸਾਫ਼ ਮੰਚ ਦੇ ਸਕੱਤਰ ਪ੍ਰਸ਼ੋਤਮ ਫ਼ਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਸੀਨੀਅਰ ਆਗੂ ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਸੁਰਿੰਦਰ ਮਾਹਲਾ, ਹਰਮਿੰਦਰ ਸਿੰਘ ਅਤੇ ਬਲਜੀਤ ਸਿੰਘ ਹਾਜ਼ਰ ਸਨ।
