ਪੰਜਾਬ ਯੂਨੀਵਰਸਿਟੀ ਵਿਚ ਸੁਪਰਡੈਂਟ ਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਕੋਲੋਂ ਮਿਲਿਆ ਪੱਤਰ


ਚੰਡੀਗੜ੍ਹ, 4 ਜੁਲਾਈ (ਨਿਊਜ਼ ਟਾਊਨ ਨੈਟਵਰਕ)
ਪੰਜਾਬ ਯੂਨੀਵਰਸਿਟੀ ‘ਚ ਇਕ ਕੁੜੀ ਵਲੋਂ ਜੀਵਨ ਲੀਲਾ ਸਮਾਪਤ ਕੀਤੇ ਜਾਣ ਕਾਰਨ ਹੜਕੰਪ ਮੱਚ ਗਿਆ ਹੈ। ਦੱਸਿਆ ਜਾ ਰਿਹਾ ਹੈ 26 ਸਾਲਾ ਕੁੜੀ ਵਲੋਂ ਯੂਨੀਵਰਸਿਟੀ ‘ਚ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮ੍ਰਿਤਕ ਯੂਨੀਵਰਸਿਟੀ ਦੇ ਹੀ ਸੁਪਰਡੈਂਟ ਦੀ ਧੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੁੜੀ ਦਾ ਨਾਮ ਅਮਨਦੀਪ ਕੌਰ ਹੈ। ਉਸ ਦੀ ਲਾਸ਼ ਕੋਲੋਂ ਇਕ ਪੱਤਰ ਵੀ ਮਿਲਿਆ ਹੈ।

ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੱਤਰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
