ਸੁਨੰਦਾ ਸ਼ਰਮਾ ਮੁੜ ਆਈ ਸੁਰਖੀਆਂ ‘ਚ, ਜਾਣੋ ਪੂਰਾ ਮਾਮਲਾ


ਲੰਡਨ, 6 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ, ਜੋ ਹਾਲ ਹੀ ਵਿੱਚ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਨਾਲ ਆਪਣੇ ਵਿਵਾਦ ਕਾਰਨ ਸੁਰਖੀਆਂ ਵਿੱਚ ਸੀ, ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਕਾਰਨ ਕੁਝ ਹੋਰ ਹੈ – ਸੁਨੰਦਾ ਸ਼ਰਮਾ ਲੰਡਨ ਵਿੱਚ ਹੈ, ਅਤੇ ਉੱਥੇ ਬਦਮਾਸ਼ਾਂ ਨੇ ਉਸਦੀ ਲਗਜ਼ਰੀ ਕਾਰ ਜੈਗੁਆਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਕਾਰ ਖੜ੍ਹੀ ਸੀ, ਬਦਮਾਸ਼ਾਂ ਨੇ ਸ਼ੀਸ਼ਾ ਤੋੜ ਕੇ ਬੈਗ ਚੋਰੀ ਕਰ ਲਏ
ਘਟਨਾ ਤੋਂ ਬਾਅਦ, ਸੁਨੰਦਾ ਨੇ ਖੁਦ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਟੁੱਟੀ ਹੋਈ ਕਾਰ ਦੇ ਕੋਲ ਖੜ੍ਹੀ ਦਿਖਾਈ ਦੇ ਰਹੀ ਹੈ। ਉਸਨੇ ਕਿਹਾ, “ਮੈਂ ਲੰਡਨ ਵਿੱਚ ਹਾਂ ਅਤੇ ਬਦਮਾਸ਼ਾ ਮੈ ਮੇਰੀ ਕਾਰ ਦੀ ਇਹ ਹਾਲਤ ਕਰ ਦਿੱਤੀ। ਬਦਮਾਸ਼ਾਂ ਨੇ ਦੋ ਐਲਵੀ ਬੈਗ ਚੋਰੀ ਕਰ ਲਏ ਜੋ ਮੈਂ ਬਹੁਤ ਮਿਹਨਤ ਨਾਲ ਖਰੀਦੇ ਸਨ। ਉਹ ਮੇਰੇ ਮਨਪਸੰਦ ਬੈਗ ਸਨ।” ਉਨ੍ਹਾਂ ਕਿਹਾ ਕਿ ਬਦਮਾਸ਼ ਕਾਰ ਦੇ ਅੰਦਰ ਰੱਖਿਆ ਸੂਟਕੇਸ ਅਤੇ ਇੱਕ ਬੈਗ ਵੀ ਖੋਹ ਕੇ ਮੌਕੇ ਤੋਂ ਭੱਜ ਗਏ। ਸੁਨੰਦਾ ਦੇ ਅਨੁਸਾਰ, ਕਾਰ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ।