ਸੁਖਨਾ ਲੇਕ ਦਾ ਵਧਿਆ ਪਾਣੀ, ਵੱਜੇ ਸਾਇਰਨ ਤੇ ਖੋਲ੍ਹੇ ਫ਼ਲੱਡ ਗੇਟ



ਚੰਡੀਗੜ੍ਹ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : ਲਗਾਤਾਰ ਹਿਮਾਚਲ ’ਚ ਪੈ ਰਹੀ ਬਾਰਿਸ਼ ਕਾਰਨ ਨਦੀਆਂ ਨਾਲੇ ਉਫ਼ਾਨ ’ਤੇ ਆ ਗਏ ਹਨ। ਚੰਡੀਗੜ੍ਹ ’ਚ ਸੁਖਨਾ ਝੀਲ ਵਿਚ ਮੁੜ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ਕਰਕੇ ਯੂਟੀ ਪ੍ਰਸ਼ਾਸਨ ਨੂੰ ਸੀਜ਼ਨ ਵਿਚ ਤੀਜੀ ਵਾਰ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਇਕ ਫਲੱਡ ਗੇਟ ਖੋਲ੍ਹਣਾ ਪਿਆ। ਇਸ ਵੇਲੇ ਸਿਰਫ਼ ਇਕ ਗੇਟ ਖੋਲ੍ਹਿਆ ਗਿਆ ਹੈ, ਬਾਕੀ ਗੇਟ ਅਜੇ ਵੀ ਬੰਦ ਹਨ, ਜੇਕਰ ਲੋੜ ਪਈ ਤਾਂ ਬਾਕੀ ਗੇਟ ਵੀ ਖੋਲ੍ਹ ਦਿਤੇ ਜਾਣਗੇ।