ਸੁਖਬੀਰ ਬਾਦਲ ਮੰਦਬੁੱਧੀ ਨਹੀਂ ਸਗੋਂ ਬੰਦ ਬੁੱਧੀ ਹੈ : CM ਭਗਵੰਤ ਮਾਨ

ਜੈਤੋ ਰੈਲੀ ਵਿਖੇ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ’ਤੇ ਕੀਤੇ ਤਿੱਖੇ ਹਮਲੇ


ਫਰੀਦਕੋਟ, 6 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਫਰੀਦਕੋਟ ਦੇ ਜੈਤੋ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀਆਂ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ’ਤੇ ਉਤੇ ਹੱਲਾ ਬੋਲਦਿਆਂ ਕਿਹਾ ਕਿ ਇਹ ਵਿਧਾਨ ਸਭਾ ਵਿਚ ਸਿਰਫ ਲੜਨ ਲਈ ਹੀ ਆਉਂਦੇ ਹਨ ਤੇ ਆ ਕੇ ਵਾਕਆਊਟ ਕਰ ਜਾਂਦੇ ਹਨ । ਸੁਖਬੀਰ ਬਾਦਲ ’ਤੇ ਤੰਜ਼ ਕਸਦੇ ਹੋਏ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੰਦਬੁੱਦੀ ਨਹੀਂ ਸਗੋਂ ਬੰਦ ਬੁੱਧੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬਾਦਲ ਸਾਬ੍ਹ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਾੜਾਂ ਵਾਲੇ ਸਕੂਲ ਵਿਚ ਪੜ੍ਹਿਆ ਹੈ ਉਸ ਨੂੰ ਨਾ ਤਾਂ ਪੰਜਾਬੀ ਪੜ੍ਹਨੀ ਆਉਂਦੀ ਹੈ, ਨਾ ਲਿਖਦੀ ਆਉਂਦੀ ਹੈ, ਨਾ ਸਮਝਣੀ ਆਉਂਦੀ ਹੈ ਤੇ ਨਾ ਹੀ ਸਮਝਾਉਣੀ ਆਉਂਦੀ ਹੈ। ਇਨ੍ਹਾਂ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ। ਬਿਕਰਮ ਮਜੀਠੀਆ ’ਤੇ ਤੰਜ਼ ਕਸਦੇ ਹੋਏ ਕਿਹਾ ਕਿ ਘਰ-ਘਰ ਚਿੱਟਾ ਪਹੁੰਚਾਉਣ ਵਾਲੇ ਹਾਲੇ ਵੀ ਮੁੱਛਾਂ ਨੂੰ ਗੇੜੇ ਦੇਈ ਜਾਂਦਾ ਹੈ ਇਨ੍ਹਾਂ ’ਤੇ ਤਾਂ ਨਸਲਕੁਸ਼ੀ ਦਾ ਕੇਸ ਚੱਲਣਾ ਚਾਹੀਦਾ ਹੈ। ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ। ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਅਤੇ ਸੁਖਬੀਰ ਬਾਦਲ ਦੀ ਹਾਲਤ ’ਤੇ ਕਈ ਵਾਰ ਮੈਨੂੰ ਕਈ ਵਾਰ ਤਰਸ ਜਾਂਦਾ ਕਿ ਕਿਤੇ ਕੋਈ ਹੋਰ ਹੀ ਗੱਲ ਨਾ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਗਲਾਂ ਦੇ ਰਾਜ ਵੇਲੇ ਮੁਗਲਾਂ ਨਾਲ ਸੀ, ਅੰਗਰੇਜ਼ਾਂ ਦੇ ਰਾਜ ਵੇਲੇ ਉਹ ਅੰਗਰੇਜ਼ਾਂ ਦੇ ਨਾਲ ਸੀ, ਕਾਂਗਰਸ ਪਾਰਟੀ ਦੇ ਰਾਜ ਸਮੇਂ ਉਹ ਕਾਂਗਰਸ ਨਾਲ ਸੀ ਅਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਸਮੇਂ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ। ਮੁੱਖ ਮੰਤਰੀ ਮਾਨ ਨੇ ਪੀਐਮ ਮੋਦੀ ਉਤੇ ਵੀ ਹੱਲਾ ਬੋਲਿਆ ਕਿ ਇਹ ਤਾਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ। ਉਨ੍ਹਾਂ ਕਿਹਾ ਕਿ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਪਰ ਵਿਰੋਧੀ ਸੰਗਲ ਪਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਤੁਸੀਂ ਸਾਨੂੰ ਚੁਣਿਆ ਇਸੇ ਲਈ ਤਾਂ ਵਿਕਾਸ ਹੋ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣਾ ਬੇਅਦਬੀ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ ਕਰਨ ਵਾਲਿਆਂ ਖ਼ਿਲਾਫ਼ ਅਸੀਂ ਸਖ਼ਤ ਕਾਨੂੰਨ ਲਿਆਵਾਂਗੇ। 13 ਅਪ੍ਰੈਲ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦਿਨ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ। ਇਸ ਕਾਨੂੰਨ ਮੁਤਾਬਕ ਬੇਅਦਬੀ ਕਰਨ ਵਾਲੇ ਨੂੰ 1 ਸਾਲ ਤਕ ਜ਼ਮਾਨਤ ਨਹੀਂ ਮਿਲਗੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ।

