ਤਪਾ ਦੇ ਸਰਕਾਰੀ ਸਕੂਲ ਵਲੋਂ ਹੁਸੈਨੀ ਵਾਲਾ ਫਿਰੋਜ਼ਪੁਰ ਲਈ ਵਿਦਿਆਰਥੀਆਂ ਦਾ ਟੂਰ ਰਵਾਨਾ


ਬਰਨਾਲਾ, 28 ਨਵੰਬਰ (ਰਾਈਆ)
ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵੱਲੋਂ ਬੱਚਿਆ ਦਾ ਟੂਰ ਹੁਸੈਨੀ ਵਾਲਾ ਫਿਰੋਜਪੁਰ ਗਿਆ । ਕਾਰਜਕਾਰੀ ਪਿ੍ੰਸੀਪਲ ਦੇ ਇੰਚਾਰਜ ਤਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ 10+1 ਕਲਾਸ ਦੇ ਵਿਦਿਆਰਥੀਆ ਦਾ ਇਕ ਰੋਜਾ ਟੂਰ ਹੁਸੈਨੀ ਵਾਲਾ ਫਿਰੋਜਪੁਰ ਲਈ ਰਵਾਨਾ ਹੋਇਆ ਤੇ ਸਾਮ ਨੂੰ ਵਾਪਸੀ ਹੋਵੇਗੀ । ੳੇਨਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆ ਦਾ ਟੂਰ ਭੇਜਿਆ ਗਿਆ ਹੈ ਬੱਚਿਆ ਤੋਂ ਕੋਈ ਫੀਸ ਜਾ ਰੋਟੀ ਦਾ ਖਰਚਾ ਨਹੀਂ ਲਿਆ ਸਭ ਕੁੱਝ ਫਰੀ ਪ੍ਰਬੰਧ ਕੀਤਾ ਗਿਆ ਹੈ। ਸਕੂਲ ਦੇ ਅਧਿਆਪਕ ਅੁਕੰਰ ਗੋਇਲ, ਕੁਲਵੀਰ ਸਿੰਘ ਜੋਸੀ, ਸੰਦੀਪ ਸਿੰਘ, ਸਰਜੀਵਨ ਸਿੰਘ ੳੇੁਪਲ, ਜਗਸੀਰ ਸਿੰਘ,ਰਿਸੀ ਸਿੰਘ ਹੋਰ ਵੀ ਸਨ।
