ਖਾਲਸਾ ਸਕੂਲ ਅਹਿਮਦਗੜ੍ਹ ਦੇ ਵਿਦਿਆਰਥੀਆਂ ਨੇ ਧਾਰਮਿਕ ਟੂਰ ਲਗਾਇਆ


ਅਹਿਮਦਗੜ੍ਹ, 13 ਨਵੰਬਰ (ਤੇਜਿੰਦਰ ਬਿੰਜੀ)
ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਇੰਗਲਿਸ਼ ਮੀਡੀਅਮ) ਦੇ ਵਿਦਿਆਰਥੀਆਂ ਦਾ ਧਾਰਮਿਕ ਟੂਰ ਲਗਵਾਇਆ ਗਿਆ । ਇਸ ਮੌਕੇ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ (ਬਠਿੰਡਾ) ਦੇ ਦਰਸ਼ਨ ਕੀਤੇ । ਇਸ ਤੋਂ ਇਲਾਵਾ ਰਸਤੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਵਿਦਿਆਰਥੀਆਂ ਨੂੰ ਕਰਵਾਏ ਗਏ ਅਤੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ । ਵਿਦਿਆਰਥੀਆਂ ਨੂੰ ਰਸਤੇ ਵਿੱਚ ਪੈਂਦੇ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ, ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ ਹੰਡਿਆਇਆ (ਬਰਨਾਲਾ), ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਬਠਿੰਡਾ ਆਦਿ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਸਤਕ ਹੋਏ । ਪਿ੍ਰੰਸੀਪਲ ਮੈਡਮ ਹਰਸਿਮਰਨ ਕੌਰ ਨੇ ਕਿਹਾ ਕਿ ਇਹ ਧਾਰਮਿਕ ਟੂਰ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਾਉਂਣ ਲਈ ਲਗਾਏ ਜਾਂਦੇ ਹਨ । ਇਸ ਮੌਕੇ ਪਿ੍ਰੰਸੀਪਲ ਮੈਡਮ ਹਰਸਿਮਰਨ ਕੌਰ, ਮੈਡਮ ਜਸਬੀਰ ਕੌਰ, ਮੈਡਮ ਰਮਨਦੀਪ ਕੌਰ ਡੀ.ਪੀ., ਮੈਡਮ ਤਪਿੰਦਰ ਕੌਰ, ਮਨਜਿੰਦਰ ਸਿੰਘ ਮਨੂੰ ਡੀ.ਪੀ., ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ ਮੈਥ ਟੀਚਰ, ਜਸਪਿੰਦਰ ਸਿੰਘ ਆਦਿ ਵੀ ਧਾਰਮਿਕ ਟੂਰ ਮੌਕੇ ਹਾਜ਼ਰ ਸਨ ।
