ਹੜ੍ਹ ਪੀੜਤਾਂ ਦੀ ਸੇਵਾ ਲਈ ਡਟੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਦੇ ਵਿਦਿਆਰਥੀ…


ਫਿਲੌਰ/ਅੱਪਰਾ, 4 ਸਤੰਬਰ (ਦੀਪਾ) : ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤਹਿੰਗ ਫਿਲੌਰ ਦੇ ਵਿਦਿਆਰਥੀਆਂ ਨੇ ਲੋਕ ਇਨਸਾਫ ਮੰਚ ਨਾਲ ਮਿਲ ਕੇ ਹੜ੍ਹ ਪੀੜਤਾਂ ਨਾਲ ਦੁੱਖ ਵੰਡਾਇਆ ਅਤੇ ਪਿੰਡਾਂ ਵਿਚ ਲੋੜਵੰਦ ਲੋਕਾਂ ਨੂੰ ਤਰਪਾਲਾਂ ਵੰਡੀਆਂ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਵਿਦਿਆਰਥੀ ਆਗੂ ਅਨੂ ਸੰਭਰਵਾਲ ਨੇ ਕਿਹਾ ਕਿ ਅੱਜ ਸਾਡਾ ਫਰਜ ਬਣਦਾ ਹੈ ਕਿ ਅਸੀ ਅੱਜ ਲੋਕਾਂ ਦੇ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ । ਵਿਦਿਆਰਥੀ ਆਗੂ ਲਵਪ੍ਰੀਤ ਕੌਰ ਨੇ ਕਿਹਾ ਕਿ ਇਸ ਪੰਜਾਬ ਦੀ ਮਿੱਟੀ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ ਅਸੀ ਆਪਣੀ ਯੋਗਤਾ ਅਨੁਸਾਰ ਜਿੰਨਾ ਵੀ ਹੋ ਸਕਿਆ ਹੜ੍ਹ ਪੀੜਤਾਂ ਦੇ ਨਾਲ ਖੜੇ ਖੜੇ ਹਾ । ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਸ ਪੰਜਾਬ ਨੇ ਜਲਦ ਆਪਣੇ ਪੈਰਾਂ ਉਪਰ ਦੁਬਾਰਾ ਖੜੇ ਹੋ ਜਾਣਾ ਹੈ ਅੱਜ ਔਖਾ ਸਮਾ ਹੈ ਅੱਜ ਸਾਨੂੰ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ । ਇਸ ਮੌਕੈ ਸ਼ੈਲੀ ਬੱਛੋਆਲ, ਬਲਵੀਰ ਬੱਛੋਆਲ , ਪਰਸ਼ੋਤਮ ਫਿਲੌਰ, ਆਕਾਸ਼ ਸੰਧੂ, ਰਾਜਵਿੰਦਰ ਕੌਰ, ਅਨੂ ਸੰਭਰਵਾਲ, ਅਰਸ਼ਪ੍ਰੀਤ ਅਤੇ ਲੋਕ ਇਨਸਾਫ ਮੰਚ ਦੀ ਸਾਰ ਲਈ।