ਸਾਲਾਨਾ ਸਮਾਰੋਹ ਵਿਚ ਵਿਦਿਆਰਥੀ ਨਗਦ ਇਨਾਮ ਤੇ ਐਵਾਰਡ ਨਾਲ ਸਨਮਾਨਤ


ਆਲਮਗੀਰ, 1 ਦਸੰਬਰ (ਜਸਵੀਰ ਸਿੰਘ ਗੁਰਮ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਸਰ ਵਿਖੇ ਸੰਤ ਬਾਬਾ ਅਮਰ ਸਿੰਘ ਜੀ ਮੁਖੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ, ਡੀ.ਡੀ.ਓ ਮੈਡਮ ਸ਼੍ਰੀਮਤੀ ਰਾਜਿੰਦਰ ਕੌਰ (ਪ੍ਰਿੰਸੀਪਲ), ਸਕੂਲ ਇੰਚਾਰਜ ਸ਼੍ਰੀਮਤੀ ਜਗਵੀਰ ਕੌਰ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਹਰ ਸਾਲ ਦੀ ਤਰਾਂ ਸ਼੍ਰੀਮਤੀ ਮਨਜੋਤ ਕੌਰ(ਅਮਰੀਕਾ) ਸਪੁੱਤਰੀ ਸ. ਕਮਿੱਕਰ ਸਿੰਘ (ਸਾਬਕਾ ਸਰਪੰਚ ਪਿੰਡ ਖੱਟੜਾ) ਦੁਆਰਾ ਅੱਠਵੀਂ, ਦਸਵੀ, ਬਾਰਵੀਂ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ 5000(ਪ੍ਰਤੀ ਵਿਦਿਆਰਥੀ) ਨਗਦ ਇਨਾਮ ਅਤੇ ਸ਼੍ਰੀਮਤੀ ਪ੍ਰਕਾਸ਼ ਕੌਰ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਸ.ਕਮਿੱਕਰ ਸਿੰਘ ਵੱਲੋਂ ਇਸ ਅਵਾਰਡ ਦੀ ਸ਼ੁਰੂਆਤ 25 ਨਵੰਬਰ 2010 ਨੂੰ ਸਵਰਗਵਾਸੀ ਧਰਮਪਤਨੀ ਸ਼੍ਰੀਮਤੀ ਪ੍ਰਕਾਸ਼ ਕੌਰ ਦੀ ਯਾਦ ਵਿੱਚ ਕੀਤੀ ਗਈ ਸੀ।ਇਸ ਦੌਰਾਨ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕੁਇਜ ਵੀ ਕਰਵਾਇਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਵੀ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ। ਡੀ.ਡੀ.ਓ ਮੈਡਮ ਸ਼੍ਰੀਮਤੀ ਰਾਜਿੰਦਰ ਕੌਰ ,ਇੰਚਾਰਜ ਸ਼੍ਰੀਮਤੀ ਜਗਵੀਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਭਾਈ ਪਰਮਜੀਤ ਸਿੰਘ ,ਭਾਈ ਗੁਰਨਾਮ ਸਿੰਘ ,ਸ.ਮਨਜਿੰਦਰ ਸਿੰਘ ਕੈਨੇਡਾ,ਸ. ਮਸਤਾਨ ਸਿੰਘ ,ਸ. ਰਛਪਾਲ ਸਿੰਘ ਜੀ, ਸ.ਸੁਖਦੇਵ ਸਿੰਘ , ਸ.ਰਣਜੀਤ ਸਿੰਘ ,ਸ. ਹਰਮੀਤ ਸਿੰਘ (ਸਰਪੰਚ ਪਿੰਡ ਖੱਟੜਾ),ਸ਼੍ਰੀਮਤੀ ਜਸਵਿੰਦਰ ਕੌਰ, ਸਮੂਹ ਐੱਸ.ਐੱਮ, ਸੀ ਮੈਂਬਰ ਸਾਹਿਬਾਨ ਅਤੇ ਸਮੂਹ ਸਟਾਫ਼ ਹਾਜ਼ਰ ਸੀ।
