ਜ਼ੀਰਕਪੁਰ : ਸੀਜੀਸੀ ਕਾਲਜ ਝੰਜੇੜੀ ਦਾ ਵਿਦਿਆਰਥੀ ਨਜਾਇਜ਼ ਹਥਿਆਰ ਸਣੇ ਗ੍ਰਿਫ਼ਤਾਰ

0
landran college student

ਮੋਹਾਲੀ, 18 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਸਰਕਾਰ ਵਲੋਂ ਸੂਬੇ ‘ਚ ਮਾੜੇ ਅਨਸਰਾਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਅੱਜ ਇੱਕ ਦੋਸ਼ੀ ਨੂੰ ਨਜਾਇਜ਼ ਹਥਿਆਰ ਸਮੇਤ ਜ਼ੀਰਕਪੁਰ ਦੇ ਇਕ ਹੋਟਲ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਕਾਰਵਾਈ ਕਪਤਾਨ ਪੁਲਿਸ (ਜਾਂਚ) ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਆਪਰੇਸ਼ਨ) ਸ਼੍ਰੀ ਤਲਵਿੰਦਰ ਸਿੰਘ, ਉਪ ਕਪਤਾਨ ਪੁਲਿਸ (ਜਾਂਚ) ਸ਼੍ਰੀ ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵਲੋਂ ਕੀਤੀ ਗਈ।

ਪ੍ਰਾਪਤ ਸੂਚਨਾ ਦੇ ਅਧਾਰ ‘ਤੇ 21 ਸਾਲਾ ਯਾਦਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਨੂੰ ਹੋਟਲ ਕ੍ਰਾਊਨ, ਲੋਹਗੜ ਰੋਡ, ਜ਼ੀਰਕਪੁਰ ਦੇ ਕਮਰਾ ਨੰਬਰ 302 ਵਿਚੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇਕ ਨਜਾਇਜ਼ ਪਿਸਤੌਲ .32 ਬੋਰ ਅਤੇ 4 ਜਿੰਦਾ ਰੌਂਦ ਬਰਾਮਦ ਕੀਤੇ ਗਏ। ਉਕਤ ਵਿਅਕਤੀ ਸੀਜੀਸੀ ਕਾਲਜ ਝੰਜੇੜੀ ਵਿਖੇ ਲਾਅ ਦਾ ਵਿਦਿਆਰਥੀ ਹੈ।

ਪੁਲਿਸ ਮੁਤਾਬਕ ਮੁਲਜ਼ਮ ਵਿਰੁਧ ਥਾਣਾ ਜ਼ੀਰਕਪੁਰ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25-54-59 ਅਧੀਨ ਮੁਕੱਦਮਾ ਨੰ: 291 ਮਿਤੀ 14.6.2025 ਨੂੰ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਨਜਾਇਜ਼ ਹਥਿਆਰ ਕਿਸ ਪਾਸੋਂ ਅਤੇ ਕਿਸ ਮਕਸਦ ਲਈ ਪ੍ਰਾਪਤ ਕੀਤਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲਾ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਪੂਰੀ ਚੌਕਸੀ ਨਾਲ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਕਿ ਜ਼ਿਲ੍ਹੇ ਚ ਸੁੱਖ, ਸ਼ਾਂਤੀ ਤੇ ਅਮਨ ਬਰਕਰਾਰ ਰੱਖਿਆ ਜਾ ਸਕੇ ਤੇ ਕਿਸੇ ਵੀ ਕਿਸਮ ਦੀ ਅਣਮਨੁੱਖੀ ਘਟਨਾ ਨੂੰ ਵਾਪਰਨ ਤੋਂ ਰੋਕੀ ਜਾ ਸਕੇ।

Leave a Reply

Your email address will not be published. Required fields are marked *