ਨਾਬਾਲਗ ਬੱਚੀ ਦੇ ਕਾਤਲ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾ ਦਿਤੀ ਜਾਵੇ : ਨੋਨੀ ਸੀਲੋ, ਮਾਨ ਦਿਉਲ


ਆਲਮਗੀਰ, 28 ਨਵੰਬਰ (ਜਸਵੀਰ ਸਿੰਘ ਗੁਰਮ)
ਜਲੰਧਰ ਸ਼ਹਿਰ ਵਿਖੇ ਇੱਕ ਵਡੇਰੀ ਉਮਰ ਦੇ ਅੰਮ੍ਰਿਤਧਾਰੀ ਵਿਅਕਤੀ ਵੱਲੋਂ ਇੱਕ 13 ਸਾਲ ਦੀ ਨਾਬਾਲਗ ਮਾਸੂਮ ਬੱਚੀ ਨਾਲ ਜਬਰ ਜਿਨਾਹ ਕਰਕੇ ਬੇਰਹਿਮੀ ਨਾਲ ਕਤਲ ਕਰਨ ਤੇ ਸਖਤ ਰੋਸ ਪ੍ਰਗਟ ਕਰਦਿਆ ਬਲਾਕ ਕਾਂਗਰਸ ਡੇਹਲੋਂ ਦੇ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ ਅਤੇ ਸੀਨੀਅਰ ਕਾਂਗਰਸੀ ਆਗੂ ਮਾਨ ਸਿੰਘ ਦਿਓਲ ਨੇ ਕਿਹਾ ਕਿ ਹਰ ਵਿਅਕਤੀ ਦੇ ਦਿਲ ਨੂੰ ਵਲੂੰਧਰਨ ਵਾਲੀ ਅਣਮਨੁੱਖੀ ਘਟਨਾ ਨੂੰ ਦੇਖ ਕੇ ਪੀੜਤ ਬੱਚੀ ਦੇ ਬੇਹਾਲ ਹੋਏ ਮਾਪੇ ਰੋ ਰੋ ਕੇ ਉਸ ਵੇਲੇ ਨੂੰ ਕੋਸ ਰਹੇ ਹਨ ਜਿਸ ਵੇਲੇ ਉਹਨਾਂ ਦੀ ਲੜਕੀ ਉਸ ਦਰਿੰਦੇ ਦੀ ਲੜਕੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਗਈ ਤੇ ਮੁੜ ਕੇ ਵਾਪਸ ਨਹੀਂ ਆਈ ਉਹਨਾਂ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ‘ਚ ਅਨਸਰਾਂ ਦਾ ਕੋਈ ਧਰਮ, ਖਿੱਤਾ ਤੋਂ ਜਾਂ ਫਿਰਕਾ ਨਹੀਂ ਹੁੰਦਾ । ਉਹਨਾਂ ਕਿਹਾ ਕਿ ਪੰਜਾਬ ਦੇ ਇਹ ਹਾਲਤ ਬਣ ਗਏ ਹਨ ਕਿ ਪੰਜਾਬ ਵਿੱਚ ਹਰ ਦਿਨ ਲੁੱਟਾਂ ਖੋਹਾਂ ਡਕੈਤੀਆਂ ਕਤਲੋ ਗਾਰਤ ਅਤੇ ਬਹੁਤ ਸਾਰੀਆਂ ਛੋਟੀਆਂ ਮਾਸੂਮ ਬੱਚੀਆਂ ਜਿੱਥੇ ਹੈਵਾਨੀਅਤ ਦਾ ਸ਼ਿਕਾਰ ਹੋ ਰਹੀਆਂ ਹਨ ਉੱਥੇ ਇਹੋ ਜਿਹੇ ਦਰਿੰਦਿਆਂ ਵੱਲੋਂ ਜਬਰ ਜਨਾਹ ਕਰਨ ਤੋਂ ਬਾਅਦ ਮਾਸੂਮ ਬੱਚੀਆਂ ਦੇ ਕਤਲ ਵੀ ਕੀਤੇ ਜਾ ਰਹੇ ਹਨ ! ਉਹਨਾ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਅਜਿਹੀਆਂ ਔਰਤ ਵਿਰੋਧੀ ਗੰਦੀ ਮਾਨਸਿਕਤਾ ਵਾਲੀਆਂ ਅਨੇਕਾ ਘਟਨਾਵਾਂ ਵਾਪਰ ਚੁੱਕੀਆਂ ਹਨ।
