SSD ਕਾਲਜ ਬਰਨਾਲਾ ਵਿਚ ‘ਫ਼ੈਸਲੇ ਲੈਣ ਅਤੇ ਮੁਸ਼ਕਲਾਂ ਦੇ ਹੱਲ’ ਕੱਢਣ ਦੇ ਸਿਖਾਏ ਗੁਰ

0
WhatsApp Image 2025-08-13 at 6.56.59 PM

(ਨਿਊਜ਼ ਟਾਊਨ ਨੈਟਵਰਕ)
ਬਰਨਾਲਾ, 13 ਅਗਸਤ : ਐੱਸ.ਐੱਸ.ਡੀ ਕਾਲਜ ਬਰਨਾਲਾ ਵਿਚ ਅੱਜ “ਫੈਸਲੇ ਲੈਣ ਅਤੇ ਮੁਸਕਿਲਾਂ ਦੇ ਹੱਲ” ਵਿਸ਼ੇ ’ਤੇ ਇਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਮੁੱਖ ਵਕਤਾ ਵੱਜੋਂ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਵਿਸਥਾਰ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਫੈਸਲਾ ਲੈਣ ਦੀ ਕਲਾ ਅਤੇ ਸਮੱਸਿਆ ਹੱਲ ਕਰਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਅਭਿਆਸ ਰਾਹੀਂ ਜਾਗਰੂਕ ਕੀਤਾ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਸਹੀ ਸਮੇਂ ‘ਤੇ ਸਹੀ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ। ਵਿਅਕਤੀਗਤ ਫੈਸਲੇ ਤੋਂ ਸ਼ੁਰੂ ਕਰ ਕੇ ਸੰਸਾਰ ਪੱਧਰ ਤੇ ਸੰਸਥਾਵਾਂ ਦੇ ਫੈਸਲੇ ਬਾਰੇ ਵਿਸਥਾਰ ਵਿਚ ਸਮਝਾਇਆ ਗਿਆ। ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਸ਼ੇ ਨੂੰ ਅਭਿਆਸਕ ਰੂਪ ਵਿਚ ਸਮਝਿਆ। ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪ੍ਰੋਫੈਸਰ ਗੁਰਪਿਆਰ ਸਿੰਘ ਅਤੇ ਪ੍ਰੋਫੈਸਰ ਹਰਦੀਪ ਕੌਰ ਵੀ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ। ਪ੍ਰੋ. ਹਰਪ੍ਰੀਤ ਕੌਰ ਨੇ ਡਾ. ਰਾਕੇਸ਼ ਜਿੰਦਲ, ਪ੍ਰੋਫੈਸਰ ਸਹਿਬਾਨ ਅਤੇ ਸਭ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜੇਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ।

Leave a Reply

Your email address will not be published. Required fields are marked *