ਖਰੜ ਦੇ ਵਿਦਿਆ ਵੈਲੀ ਸਕੂਲ ‘ਚ ਬੱਚਿਆਂ ਦੇ ਕਰਵਾਏ ਭਾਸ਼ਣ ਤੇ ਕੁਇੱਜ ਮੁਕਾਬਲੇ

0
ASD SDA

ਖਰੜ, 27 ਨਵੰਬਰ (ਅਵਤਾਰ ਸਿੰਘ)

ਵਿਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਭਾਰਤੀ ਸੰਵਿਧਾਨ ਦਿਵਸ ਨੂੰ ਲੈ ਕੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਭਾਸ਼ਨ, ਕੁਇੱਜ ਅਤੇ ਰਚਨਾਤਮਕ ਪੋਸਟਰ ਪੇਸ਼ ਕੀਤੇ ਜੋ ਸੰਵਿਧਾਨਿਕ ਕਦਰਾਂ, ਕੀਮਤਾਂ ਦੀ ਆਪਣੀ ਸਮਝ ਨੂੰ ਦਰਸਾਉਦੇ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਿਆਂ, ਅਜ਼ਾਦੀ, ਸਮਾਨਤਾ, ਭਾਈਚਾਰੇ ਦੇ ਮਾਰਗਦਰਸ਼ਕ ਸਿਧਾਤਾਂ ਦਾ ਮਾਣ ਨਾਲ ਪਾਠ ਕੀਤਾ। ਵਿਸੇਸ ਸਭਾ ਨੇ ਸੰਵਿਧਾਨ ਦੀ ਮਹੱਤਤਾ ਅਤੇ ਡਾ.ਬੀ.ਆਰ.ਅੰਬੇਡਕਰ ਦੇ ਯੋਗਦਾਨ ਨੂੰ ਉਜਾਗਰ ਕੀਤਾ। ਪਿ੍ਰੰਸੀਪਲ ਡਾ. ਸੁਮਨ ਲਤਾ ਨੇ ਵਿਦਿਆਰਥੀਆਂ ਨੂੰ ਲੋਕਤੰਤਰੀ ਆਦਰਸ਼ਨ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ ਤੇ ਸਕੂਲ ਚੇਅਰਪਰਸਨ ਸੁਰਿੰਦਰ ਕੋਰ, ਡਾਇਰੈਕਟਰ ਸਿਮਰਪ੍ਰੀਤ ਸਿੰਘ ਨੇ ਸਕੂਲ ਦੇ ਇਸ ਯਤਨਾਂ ਲਈ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *