ਜੇ ਤੁਸੀਂ ਦੋ ਦੇਸ਼ਾਂ ਦੀ ਜੰਗ ਰੁਕਵਾ ਸਕਦੇ ਤਾਂ ਪਾਣੀਆਂ ਦਾ ਮਸਲਾ ਵੀ ਹੱਲ ਕਰਵਾ ਦਿਉ : ਮੁੱਖ ਮੰਤਰੀ

0
bhagwant-mann-3-2

ਭਗਵੰਤ ਮਾਨ ਨੇ ਮੋਦੀ ਦੇ ਵਿਦੇਸ਼ ਦੌਰੇ ‘ਤੇ ਕਸਿਆ ਤੰਜ਼, ਵਿਦੇਸ਼ ਮੰਤਰਾਲੇ ਨੇ ਲਿਆ ਗੰਭੀਰ ਨੋਟਿਸ
ਚੰਡੀਗੜ੍ਹ,s 11 ਜੁਲਾਈ : ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਦੀ ਆਲੋਚਨਾ ਕਰਨ ਵਾਲੀ ਟਿੱਪਣੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਨੂੰ ਸਖ਼ਤ ਫਿਟਕਾਰ ਲਗਾਈ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਟਿੱਪਣੀਆਂ ‘ਗ਼ੈਰ-ਜ਼ਿੰਮੇਵਾਰਾਨਾ’ ਅਤੇ ‘ਅਫ਼ਸੋਸਨਾਕ’ ਸਨ। ਇਹ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲਏ ਬਗ਼ੈਰ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਇਕ ‘ਰਾਜ ਦੇ ਉੱਚ ਅਧਿਕਾਰੀ’ ਵਲੋਂ ਕੀਤੀਆਂ ਗਈਆਂ ਅਣਉਚਿਤ ਟਿੱਪਣੀਆਂ ਤੋਂ ਅਪਣੇ-ਆਪ ਨੂੰ ਵੱਖ ਕਰਦੀ ਹੈ, ਜਿਸ ਨੇ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਨਜ਼ਰ-ਅੰਦਾਜ਼ ਕੀਤਾ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਹੀ ਵਿਚ ਸਮਾਪਤ ਹੋਏ ਪੰਜ ਦੇਸ਼ਾਂ (ਬ੍ਰਾਜ਼ੀਲ, ਘਾਨਾ, ਤ੍ਰਿਨੀਦਾਦ-ਟੋਬਾਗੋ, ਅਰਜਨਟੀਨਾ ਅਤੇ ਨਾਮੀਬੀਆ) ਦੇ ਦੌਰੇ ਦੀ ਆਲੋਚਨਾ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਅਸੀਂ ਗਲੋਬਲ ਸਾਊਥ ਦੇ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਬਾਰੇ ਇਕ ਉੱਚ ਦਰਜੇ ਦੇ ਰਾਜ ਅਧਿਕਾਰੀ ਦੁਆਰਾ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੇਖੀਆਂ ਹਨ।” ਭਗਵੰਤ ਮਾਨ ਦੀਆਂ ਟਿੱਪਣੀਆਂ ‘ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ, “ਇਹ ਟਿੱਪਣੀਆਂ ਗ਼ੈਰ-ਜ਼ਿੰਮੇਵਾਰਾਨਾ ਅਤੇ ਅਫ਼ਸੋਸਜਨਕ ਹਨ ਅਤੇ ਕਿਸੇ ਵੀ ਰਾਜ ਅਧਿਕਾਰੀ ਨੂੰ ਸ਼ੋਭਾ ਨਹੀਂ ਦਿੰਦੀਆਂ।” ਰਣਧੀਰ ਜੈਸਵਾਲ ਨੇ ਕਿਹਾ, ‘ਭਾਰਤ ਸਰਕਾਰ ਅਜਿਹੀਆਂ ਅਣਉਚਿਤ ਟਿੱਪਣੀਆਂ ਤੋਂ ਅਪਣੇ-ਆਪ ਨੂੰ ਵੱਖ ਕਰਦੀ ਹੈ ਜੋ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਕਮਜ਼ੋਰ ਕਰਦੀਆਂ ਹਨ।’ ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਮੀਡੀਆ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਸ਼ਬਦੀ ਵਾਰ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਯਾਤਰਾ ‘ਤੇ ਚੁਟਕੀ ਲੈਂਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ਉਹ 140 ਕਰੋੜ ਲੋਕਾਂ ਵਾਲੇ ਦੇਸ਼ ਵਿਚ ਨਹੀਂ ਰਹਿੰਦੇ ਸਗੋਂ 10 ਹਜ਼ਾਰ ਦੀ ਆਬਾਦੀ ਵਾਲੇ ਦੇਸ਼ਾਂ ਦਾ ਦੌਰਾ ਕਰਦੇ ਹਨ।

Leave a Reply

Your email address will not be published. Required fields are marked *