ਸਮਾਜ ਸੇਵੀ ਠੇਕੇਦਾਰ ਸੰਜੀਵ ਮਿੱਤਲ ਦਾ ਅੰਤਿਮ ਸਸਕਾਰ 15 ਨੂੰ


ਫ਼ਰੀਦਕੋਟ, 13 ਨਵੰਬਰ (ਵਿਪਨ ਮਿੱਤਲ)
ਫ਼ਰੀਦਕੋਟ ਦੇ ਨਾਮਵਰ ਸਮਾਜ ਸੇਵੀ, ਠੇਕੇਦਾਰ ਅਤੇ ਸਾਬਕਾ ਹਲਕਾ ਵਿਧਾਇਕ ਦੀਪ ਮਲਹੋਤਰਾ ਦੇ ਕਰੀਬੀ ਸਾਥੀ ਸੰਜੀਵ ਮਿੱਤਲ, ਜੋ 6 ਨਵੰਬਰ ਨੂੰ ਪ੍ਰਭੂ ਚਰਨਾਂ ’ਚ ਜਾ ਬਿਰਾਜ ਸਨ, ਨਮਿਤ ਅੰਤਿਮ ਸੰਸਕਾਰ 15 ਨਵੰਬਰ, ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਰਾਮਬਾਗ ਨੇੜੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋਵੇਗਾ। ਇਸ ਦੁੱਖ ਦੀ ਘੜੀ ’ਚ ਸੰਜੀਵ ਮਿੱਤਲ ਦੇ ਸਪੁੱਤਰ ਗੌਰਮਿੰਟ ਕੁਨਟੈਕਟਰ ਅੰਕੁਰ ਮਿੱਤਲ ਅਤੇ ਮਿੱਤਲ ਪ੍ਰੀਵਾਰ ਨਾਲ ਹਲਕੇ ਦੇ ਸਾਬਕਾ ਵਿਧਾਇਕ ਦੀਪ ਮਲੋਹਤਰਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਨਗਰ ਟਰੱਸਟ ਫ਼ਰੀਦਕੋਟ ਰਾਕੇਸ਼ ਕੁਮਾਰ ਹੈਪੀ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਲਲਿਤ ਮੋਹਨ ਗੁਪਤਾ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ, ਪ੍ਰਧਾਨ ਵਿਨੋਦ ਬਜਾਜ, ਖਜ਼ਾਨਚੀ ਅਸ਼ੋਕ ਚਾਨਣਾ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮੋਹਿਤ ਗੁਪਤਾ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਆਨੰਦੇਆਣਾ ਗਊਸ਼ਾਲਾ ਦੇ ਸਕੱਤਰ ਡਾ.ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫ਼ਰੀਦਕੋਟ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
