ਪੀੜਤ ਦੀਪੂ ਮੱਕੜ ਨੂੰ ਮਿਲੀ ਵਿੱਤੀ ਮਦਦ ਦੇਣ ਆਈਆਂ ਸਮਾਜਿਕ ਸੰਸਥਾਵਾਂ!


(ਨਿਊਜ਼ ਟਾਊਨ ਨੈੱਟਵਰਕ) :
ਜਲਾਲਾਬਾਦ, 17 ਸਤੰਬਰ (ਵਿਜੇ ਦਹੂਜਾ/ਅਮਰੀਕ ਤਨੇਜਾ) : ਪਿੰਡ ਦਰੋਗਾ ਦੇ ਨੌਜਵਾਨ ਦੀਪੂ ਮੱਕੜ, ਜੋ ਫਿਰੋਜ਼ਪੁਰ–ਫਾਜ਼ਿਲਕਾ ਮੁੱਖ ਮਾਰਗ ’ਤੇ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਜਿਸ ਦੀਆਂ ਦੋਨੋਂ ਲੱਤਾਂ ਕੱਟਣੀਆਂ ਪਈਆਂ, ਨੂੰ ਵੱਖ–ਵੱਖ ਸਮਾਜਿਕ ਸੰਸਥਾਵਾਂ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਓਮ ਪ੍ਰਕਾਸ਼ ਕੁਕੜ, ਸਰਪ੍ਰਸਤ ਮਦਨ ਲਾਲ ਗੋਬਰ, ਸਿਟੀਜ਼ਨ ਵੈਲਫੇਅਰ ਕੌਂਸਲ ਦੇ ਪ੍ਰਧਾਨ ਸਤੀਸ਼ ਕੁਮਾਰ ਚੁਰਾਇਆ, ਜਨਰਲ ਸੈਕਟਰੀ ਪ੍ਰਕਾਸ਼ ਦੋਸ਼ੀ ਅਤੇ ਸਰਪ੍ਰਸਤ ਦੇਸਰਾ ਗਾਂਧੀ ਨੇ 10–10 ਹਜ਼ਾਰ ਰੁਪਏ ਦੀ ਸਹਾਇਤਾ ਰਕਮ ਸੌਂਪੀ। ਦੀਪੂ, ਜੋ ਕਿਸੇ ਦੁਕਾਨ ’ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ, ਇਲਾਜ ਦਾ ਖਰਚਾ ਝੱਲਣ ’ਚ ਅਸਮਰੱਥ ਹੈ। ਉਸਦੇ ਦੋ ਛੋਟੇ ਬੱਚੇ ਵੀ ਹਨ। ਸੰਸਥਾਵਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਸ਼ਕਲ ਘੜੀ ’ਚ ਉਸਦੀ ਮਦਦ ਲਈ ਅੱਗੇ ਆਉਣ।