ਦਿੱਲੀ ਦੇ ਸਰਕਾਰੀ ਸਕੂਲ ‘ਚ ਕਿਰਪਾਨ ਧਾਰੀ ਸਿੱਖ ਬੱਚੀ ਨੂੰ ਦਾਖ਼ਲ ਹੋਣ ‘ਤੋਂ ਰੋਕਿਆ

ਮਾਪਿਆਂ ਦੇ ਰੋਸ ਪ੍ਰਦਰਸ਼ਨ ਮਗਰੋਂ ਸਕੂਲ ਪ੍ਰਸ਼ਾਸਨ ਨੇ ਬਦਲਿਆ ਫ਼ੈਸਲਾ

ਨਵੀਂ ਦਿੱਲੀ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਦੇ ਸਰਵੋਦਿਆ ਕੰਨਿਆ ਸਕੂਲ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਕੂਲ ਦੇ ਪ੍ਰਿੰਸੀਪਲ ਨੇ ਇਕ ਕਿਰਪਾਨ ਧਾਰੀ ਸਿੱਖ ਬੱਚੀ ਨੂੰ ਸਕੂਲ ਵਿਚ ਦਾਖ਼ਲ ਹੋਣ ਤੋਂ ਰੋਕਿਆ। ਇਸ ਤੋਂ ਬਾਅਦ ਬੱਚੀ ਦੇ ਮਾਪਿਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅੰਮ੍ਰਿਤ ਛਕਾਇਆ ਗਿਆ ਸੀ। ਅਜਿਹੀ ਸਥਿਤੀ ਵਿਚ ਜਦੋਂ ਸਿੱਖ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸਦੀ ਕਲਾਸ ਟੀਚਰ ਨੇ ਉਸਨੂੰ ਪ੍ਰਿੰਸੀਪਲ ਨੂੰ ਪੱਤਰ ਲਿਖਣ ਅਤੇ ਸਕੂਲ ਦੇ ਸਮੇਂ ਦੌਰਾਨ ਛੋਟੀ ਕਿਰਪਾਨ ਪਹਿਨਣ ਜਾਂ ਨਾ ਪਹਿਨਣ ਲਈ ਕਿਹਾ। ਵਿਦਿਆਰਥਣ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਉਸਨੂੰ ਕਿਰਪਾਨ ਦਿਖਾਉਣ ਲਈ ਵੀ ਕਿਹਾ। ਮਾਪਿਆ ਦੇ ਵਿਰੋਧ ਮਗਰੋਂ ਸਕੂਲ ਨੇ ਫੈਸਲਾ ਬਦਲ ਲਿਆ।
ਓਧਰ ਪ੍ਰਿੰਸੀਪਲ ਨੇ ਕਿਹਾ ਹੈ ਕਿ ਇਸ ਬਾਰੇ ਪਤਾ ਨਹੀਂ ਸੀ ਕਿ ਹੁਣ ਉਹ ਸਕੂਲ ‘ਚ ਕਿਰਪਾਨ ਪਹਿਨ ਕੇ ਆ ਸਕਦੇ ਹਨ ਜਾਂ ਨਹੀ। ਪ੍ਰਿੰਸੀਪਲ ਨੇ ਕਿਹਾ ਹੈ ਕਿ ਹੁਣ ਜਦੋਂ ਪਤਾ ਲੱਗਿਆ ਤਾਂ ਅਸੀਂ ਆਗਿਆ ਦੇ ਦਿਤੀ ਹੈ।
