ਆਨੰਦੇਆਣਾ ਗਊਸ਼ਾਲਾ ’ਚ ਸ਼੍ਰੀਮਦ ਭਾਗਵਤ ਕਥਾ ਹੋਈ ਸ਼ੁਰੂ

0
Screenshot

ਫ਼ਰੀਦਕੋਟ 12 ਨਵੰਬਰ (ਵਿਪਨ ਮਿੱਤਲ):- ਗਊ ਸੇਵਾ ਸਦਨ ਅਤੇ ਵੈੱਲਫ਼ੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਗਊਸ਼ਾਲਾ ਆਨੰਦੇਆਣਾ ਵਿਖੇ ਸ਼੍ਰੀਮਦ ਭਾਗਵਤ ਕਥਾ ਦੀ ਬੀਤੀ ਰਾਤ ਸ਼ੁਰੂਆਤ ਹੋਈ। ਇਸ ਇਲਾਕੇ ਦੇ ਵਿਦਵਾਨ ਪੰਡਤ ਰਮੇਸ਼ ਚੰਦਰ ਪ੍ਰਾਸ਼ਰ ਨੇ ਸ਼੍ਰੀਮਦ ਭਾਗਵਤ ਕਥਾ ਕਰਦਿਆਂ ਹਾਜ਼ਰੀਨ ਨੂੰ ਭਾਰਤੀ ਸੰਸਕਿ੍ਰਤੀ ਅਤੇ ਸਾਡੇ ਸ਼੍ਰੀਮਦ ਭਾਗਵਤ ਕਥਾ ਦੇ ਮਹੱਤਵ ਸਬੰਧੀ ਜਾਣਕਾਰੀ ਬੜੇ ਹੀ ਸਰਲ ਅਤੇ ਪ੍ਰਭਾਵਾਲੀ ਢੰਗ ਨਾਲ ਦਿੱਤੀ। ਉਨ੍ਹਾਂ ਕਿਹਾ ਪ੍ਰਭੂ ਦਾ ਨਾਮ ਜਪਣਾ, ਸੁਣਨਾ ਅਤੇ ਅਮਲ ਕਰਨਾ ਸਾਡੇ ਲਈ ਜ਼ਰੂਰੀ ਹੈ। ਇਸ ਮੌਕੇ ਭਜਨ ਗਾਇਕਾਂ ਨੇ ਭਜਨ ਪੇਸ਼ ਕਰ ਕੇ ਸਭ ਨੂੰ ਆਨੰਦ ਦੀ ਸਥਿਤੀ ’ਚ ਪਹੁੰਚਾਇਆ। ਇਸ ਮੌਕੇ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ, ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਆਗੂ ਸੰਦੀਪ ਸਿੰਘ ਸੰਨੀ ਬਰਾੜ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਗਊਸ਼ਾਲਾ ਦੇ ਜਨਰਲ ਸਕੱਤਰ ਡਾ. ਚੰਦਰ ਸ਼ੇਖਰ ਕੱਕੜ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਗਊਸ਼ਾਲਾ ਵਿਖੇ ਹਰ ਰੋਜ਼ ਸ਼ਾਮ 6:00 ਵਜੇ ਤੋਂ 9:00 ਵਜੇ ਤਕ ਚੱਲੇਗੀ। ਇਸ ਉਪਰੰਤ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਧਾਰਮਿਕ ਸਮਾਗਮ ’ਚ ਪ੍ਰੀਵਾਰ ਸਮੇਤ ਸ਼ਾਮਲ ਹੋਣ ਵਾਸਤੇ ਸਨਿਮਰ ਅਪੀਲ ਕੀਤੀ। ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਵਜ਼ੀਰ ਚੰਦ ਗੁਪਤਾ, ਸਰਪ੍ਰਸਤ ਸ਼ਾਮ ਲਾਲ ਗਰਗ ਤਾਊਂ ਐਂਡ ਕੰਪਨੀ, ਯੁਗੇਸ਼ ਗਰਗ, ਰਮਨ ਗੋਇਲ, ਤਰਸੇਮ ਕਟਾਰੀਆ ਰਾਜੇਸ਼ ਗੁਪਤਾ, ਅਸ਼ਵਨੀ ਗਾਂਧੀ, ਸੁਰਿੰਦਰ ਕੁਮਾਰ ਸੀਆਰ, ਰਾਜਿੰਦਰ ਗਰਗ, ਸੰਜੀਵ ਕੁਮਾਰ ਟਿੰਕੂ ਮੌਂਗਾ, ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਵਿਨੋਦ ਬਜਾਜ, ਅਰੁਣ ਗੁਪਤਾ (ਨੀਟਾ) ਰਾਜੀਵ ਪਾਠਕ, ਮਿਸਟ ਹੈਪੀ, ਮੈਨੇਜਰ ਹਰਜਿੰਦਰ ਚੋਪੜਾ, ਸ਼ਾਸ਼ਤਰੀ ਸ਼ਲੇਂਦਰ ਕੁਮਾਰ ਅਤੇ ਸਹਿਯੋਗੀਆਂ ਨੇ ਧਾਰਮਿਕ ਸਮਾਗਮ ਲਈ ਵੱਡਮੁੱਲਾ ਸਹਿਯੋਗ ਦਿੱਤਾ। ਇਸ ਮੌਕੇ ਪਹੁੰਚੀਆਂ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਲੰਗਰ ਛਕਾਇਆ ਗਿਆ।

Leave a Reply

Your email address will not be published. Required fields are marked *