ਫਿਰੌਤੀ ਨਾ ਦੇਣ ‘ਤੇ ਦੁਕਾਨਦਾਰ ਦਾ ਗੋਲ਼ੀਆਂ ਮਾਰ ਕੇ ਕਤਲ

0
Screenshot 2025-11-17 173143

ਪਿੰਡ ਧੂਲਕਾ ‘ਚ ਦਿਨ-ਦਿਹਾੜੇ ਵਾਪਰੀ ਦਿਲ ਕੰਬਾਊ ਘਟਨਾ

ਜੰਡਿਆਲਾ ਗੁਰੂ, 17 ਨਵੰਬਰ (ਕੰਵਲਜੀਤ ਸਿੰਘ ਲਾਡੀ)

ਪੁਲਿਸ ਥਾਣਾ ਖਲਚੀਆਂ ਦੇ ਅਧੀਨ ਆਉਂਦੇ ਪਿੰਡ ਧੂਲਕਾ ਵਿਖੇ ਦਿਨ ਦਿਹਾੜੇ ਇਕ ਦਿਲ ਕੰਬਾਊ ਘਟਨਾ ਵਾਪਰੀ, ਜਿੱਥੇ ਇੱਕ ਦੁਕਾਨਦਾਰ ਨੂੰ ਫਿਰੌਤੀ ਦੇ ਪੈਸੇ ਨਾ ਦੇਣ ਦੇ ਕਾਰਨ ਅਣਪਛਾਤੇ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਵੀ ਇਸੇ ਦੁਕਾਨਦਾਰ ਮਨਜੀਤ ਸਿੰਘ ਕੋਲੋ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਉਹ ਮੰਗ ਨਾ ਮੰਨਣ ‘ਤੇ ਹਮਲਾਵਰਾਂ ਨੇ ਉਸ ਦੇ ਘਰ ‘ਤੇ ਵੀ ਗੋਲ਼ੀਆਂ ਚਲਾਈਆਂ ਸਨ ਜਿਸ ਕਾਰਨ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਸੀ। ਫਿਰ ਹਮਲਾਵਰ ਆਏ ਅਤੇ ਦੁਕਾਨਦਾਰ ਉੱਤੇ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ, ਜਿਸ ਨਾਲ ਉਹ ਮੌਕੇ ’ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰਾਂ ਦੀ ਤਲਾਸ਼ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ। ਇਲਾਕੇ ਵਿਚ ਇਸ ਘਟਨਾ ਕਾਰਨ ਭਾਰੀ ਦਹਿਸ਼ਤ ਦਾ ਮਾਹੌਲ ਹੈ।

Leave a Reply

Your email address will not be published. Required fields are marked *