SHO ਮੁਖਤਿਆਰ ਸਿੰਘ ਨੇ ਲੋੜਵੰਦ ਲੜਕੀ ਨੂੰ ਆਤਮਨਿਰਭਰ ਹੋਣ ਲਈ ਦਿਤੀ ਸਲਾਈ ਮਸ਼ੀਨ


ਜੰਡਿਆਲਾ ਗੁਰੂ, 29 ਸਤੰਬਰ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ ਸੋਨੂੰ)
ਜੰਡਿਆਲਾ ਦੇ ਪਿੰਡ ਜਾਣੀਆਂ ਵਿੱਚ ਗਰੀਬ ਪਰਿਵਾਰ ਦੀ ਲੜਕੀ ਸਵਿੰਦਰ ਕੌਰ ਜੋ ਕਿ ਪਿੰਡ ਜਾਣੀਆਂ ਦੀ ਸੜਕ ਤੇ ਆਂਡੇ ਵੇਚਣ ਦਾ ਕੰਮ ਦੋ ਮਹੀਨੇ ਤੋਂ ਕਰਦੀ ਆ ਰਹੀ ਸੀ ਜੰਡਿਆਲਾ ਗੁਰੂ ਦੇ ਐਸਐਚਓ ਸਰਦਾਰ ਮੁੱਖਿਆਰ ਸਿੰਘ ਜੋ ਕਿ ਕੁੱਝ ਦਿਨ ਪਹਿਲਾਂ ਇੱਕ ਸ਼ਰਾਬ ਰੇਡ ਦੁਰਾਨ ਉਸ ਲੜਕੀ ਨੂੰ ਮਿਲੇ ਤੇ ਉਸਨੂੰ ਇਸ ਬਦਨਾਮ ਜਗ੍ਹਾ ਤੇ ਆਂਡੇ ਵੇਚਣ ਦਾ ਕਾਰਨ ਪੁੱਛਿਆ ਤਾਂ ਉਸ ਲੜਕੀ ਦੀ ਗੱਲ ਸੁਣ ਕੇ ਉਸਦੀ ਮਦਦ ਲਈ ਇੱਕ ਸਲਾਈ ਮਸ਼ੀਨ ਦੇਣ ਤੇ ਘਰ ਵਿੱਚ ਹੀ ਕੰਮ ਕਰਨ ਲਈ ਕਿਹਾ ਉਸ ਵਾਧੇ ਨੂੰ ਪੂਰਾ ਕਰਦਿਆ ਹੋਇਆ ਸਰਦਾਰ ਮੁਖਤਿਆਰ ਸਿੰਘ ਐਸ ਐਚ ਓ ਨੇ ਆਪ ਖੁਦ ਗਰੀਬ ਲੜਕੀ ਦੇ ਘਰ ਜਾ ਕੇ ਸਲਾਈ ਮਸ਼ੀਨ ਦਿੱਤੀ ਪੱਤਰਕਾਰਾਂ ਨਾਲ ਗਰੀਬ ਪਰਿਵਾਰ ਦੀ ਲੜਕੀ ਸਵਿੰਦਰ ਕੌਰ ਵਾਈਫ ਆਫ ਜਸਪਾਲ ਸਿੰਘ ਜੋ ਕਿ ਕਵਾੜ ਦਾ ਕੰਮ ਕਰਦਾ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਕੁਝ ਸਮਾਂ ਪਹਿਲਾਂ ਲੋਕਾਂ ਕੋਲੋਂ ਆਧਾਰ ਪੈਸੇ ਚੁੱਕ ਕੇ ਬੱਕਰੀਆਂ ਦਾ ਕੰਮ ਕੀਤਾ ਸੀ ਜੋ ਕਿ ਬਿਮਾਰੀ ਲੱਗਣ ਦੇ ਕਾਰਨ ਅਚਾਨਕ ਸਾਰਿਆ ਬਕਰੀਆਂ ਦੀ ਮੌਤ ਹੋ ਗਈ ਤੇ ਮੇਰਾ ਘਰ ਵਾਲਾ ਵੀ ਕੁਵਾੜ ਦਾ ਕੰਮ ਕਰਦਾ ਸੀ ਜੋ ਕਿ ਅੱਜ ਕੱਲ ਉਸਦਾ ਕੰਮ ਚੱਲ ਨਹੀਂ ਰਿਹਾ ਸੀ ਜਿਸ ਕਾਰਨ ਮੈਨੂੰ ਆਪਣੇ ਬੱਚਿਆਂ ਅਤੇ ਘਰ ਦਾ ਖਰਚਾ ਚਲਾਉਣ ਵਾਸਤੇ ਬਾਹਰ ਸੜਕ ਤੇ ਆਂਡੇ ਲਾਉਣੇ ਪੈਂਦੇ ਸੀ ਇੱਥੇ ਹੀ ਇੱਕ ਦਿਨ ਐਸਐਚਓ ਸਰਦਾਰ ਮੁਖਤਿਆਰ ਸਿੰਘ ਦੀ ਗੱਡੀ ਲੰਘ ਰਹੀ ਸੀ ਤਾਂ ਉਹਨਾਂ ਨੇ ਰੁਕ ਕੇ ਮੈਨੂੰ ਇਸ ਬਦਨਾਮ ਜਗਹਾ ਤੇ ਆਂਡੇ ਲਗਾਉਣ ਦਾ ਕਾਰਨ ਪੁੱਛਿਆ ਤੇ ਕਿਹਾ ਕਿ ਇੱਥੋ ਤਾਂ ਸ਼ਰਾਬੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤੂੰ ਸਾਡੀ ਧੀਆਂ ਵਾਂਗੂ ਹੈ ਤੈਨੂੰ ਇੱਥੇ ਆਂਡੇ ਨਹੀਂ ਲਾਉਣੇ ਚਾਹੀਦੇ ਤਾਂ ਮੈਂ ਉਹਨਾਂ ਨੂੰ ਆਪਣੀ ਹੱਡ ਬੀਤੀ ਸੁਣਾ ਦਿੱਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਅੱਜ ਤੋਂ ਬਾਦ ਇੱਥੇ ਆਂਡੇ ਨਹੀਂ ਲਾਉਣੇ ਤੇ ਹੋਰ ਕੋਈ ਕੰਮ ਕਰ ਸਕਦੀ ਹੈ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਸਿਲਾਈ ਮਸ਼ੀਨ ਦਾ ਕੰਮ ਜਾਣਦੀ ਹਾਂ ਤਾਂ ਉਹਨਾਂ ਨੇ ਮੇਰੇ ਨਾਲ ਵਾਧਾ ਕੀਤਾ ਕੀ ਮੈ ਤੈਨੂੰ ਆਪਣੀ ਕਮਾਈ ਵਿੱਚੋਂ ਸਿਲਾਈ ਮਸ਼ੀਨ ਲਿਆ ਕੇ ਦੇਵਾਂਗਾ ਤੇ ਤੂੰ ਕੱਪੜੇ ਸੀਣ ਦਾ ਕੰਮ ਕਰ ਲਵੀ ਜਿਸ ਵਾਅਦੇ ਨੂੰ ਅੱਜ ਪੂਰਾ ਕਰਦਿਆਂ ਹੋਇਆਂ ਐਸ ਐਚ ਓ ਮੁਖਤਿਆਰ ਸਿੰਘ ਮੇਰੇ ਘਰ ਸਿਲਾਈ ਮਸ਼ੀਨ ਦੇਣ ਵਾਸਤੇ ਆਏ ਹਨ ਤਾਂ ਜੋ ਮੈਂ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾ ਸਕਾ ਇਸ ਮੌਕੇ ਮਹਾਦੇਵ ਖੂਨ ਦਾਨ ਬਲੱਡ ਗਰੁੱਪ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਜਾਣੀਆਂ ਨੇ ਕਿਹਾ ਕਿ ਸਾਡੇ ਜੰਡਿਆਲਾ ਗੁਰੂ ਦੇ ਐਸ ਐਚ ਓ ਸਰਦਾਰ ਮੁਖਤਿਆਰ ਸਿੰਘ ਨੇ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕੰਮ ਕੀਤਾ ਹੈ ਇੱਕ ਗਰੀਬ ਲੜਕੀ ਨੂੰ ਅਪਣਾ ਖੁਦ ਦਾ ਕੰਮ ਕਰਨ ਲਈ ਸਲਾਈ ਮਸ਼ੀਨ ਦਿੱਤੀ ਹੈ ਜਦੋਂ ਦੇ ਸਾਡੇ ਜੰਡਿਆਲਾ ਗੁਰੂ ਵਿੱਚ ਐਸ ਐਚ ਓ ਸਰਦਾਰ ਮੁਖਤਿਆਰ ਸਿੰਘ ਨੇ ਚਾਰਜ ਸੰਭਾਲਿਆ ਹੈ ਸਾਡੇ ਜੰਡਿਆਲਾ ਗੁਰੂ ਤੇ ਲਾਗੇ ਦੇ ਪਿੰਡਾ ਵਿੱਚ ਨਸ਼ੇ ਦੀ ਵਿਕਰੀ ਤੇ ਬਹੁਤ ਜਿਆਦਾ ਘਟੀ ਹੈ ਸੋ ਅਸੀਂ ਫਿਰ ਤੋਂ ਐਸ ਐਚ ਓ ਸਰਦਾਰ ਮੁਖਤਿਆਰ ਸਿੰਘ ਦਾ ਦਿਲ ਦੀਆ ਗਿਹਰਾਇਆਂ ਤੋ ਧੰਨਵਾਦ ਕਰਦੇ ਹਾਂ ਇਸ ਮੌਕੇ ਦਲਬੀਰ ਸਿੰਘ ਕਾਕਾ, ਦਲਬੀਰ ਸਿੰਘ,ਕੁਲਦੀਪ ਸਿੰਘ ਤੇ ਪਿੰਡ ਦੇ ਸਰਪੰਚ ਗੁਰਦਿਆਲ ਸਿੰਘ, ਤਰਸੇਮ ਸਿੰਘ,ਰੁਪਿੰਦਰ ਸਿੰਘ ਜਾਣੀਆਂ,ਤੇ ਮਾਤਾ ਕਸ਼ਮੀਰ ਕੌਰ ਤੇ ਕਸ਼ਮੀਰ ਸਿੰਘ ਹਾਜਿਰ ਸਨ।
