ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜ਼ਿਲ੍ਹਾ ਪ੍ਰਧਾਨ ਸਮੇਤ 22 ਸਰਕਲ ਪ੍ਰਧਾਨਾਂ ਦਾ ਐਲਾਨ

0
Screenshot 2025-11-13 174409

ਅਕਾਲੀ ਦਲ ਪੁਨਰ ਸੁਰਜੀਤ ਨੇ ਮਨਦੀਪ ਤਰਖਾਣ ਮਾਜਰਾ ਜ਼ਿਲ੍ਹਾ ਪ੍ਰਧਾਨ ਨਿਯੁਕਤ

ਫ਼ਤਹਿਗੜ੍ਹ ਸਾਹਿਬ, 13 ਨਵੰਬਰ (ਰਾਜਿੰਦਰ ਸਿੰਘ ਭੱਟ)

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਹਿਮ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਨਿਵਾਸ ਵਿਚ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਚੋਣ ਅਬਜ਼ਰਵਰ ਜਰਨੈਲ ਸਿੰਘ ਕਰਤਾਰਪੁਰ, ਬੀਬੀ ਪਰਮਜੀਤ ਕੌਰ ਲਾਂਡਰਾਂ, ਰਣਧੀਰ ਸਿੰਘ ਰੱਖੜਾ ਅਤੇ ਗੁਰਵਿੰਦਰ ਸਿੰਘ ਡੂਮਛੇੜੀ ਦੀ ਰਹਿਨੁਮਾਈ ਹੇਠ ਹੋਈ। ਜਿਸ ਦੌਰਾਨ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਚੁੱਕਦੇ ਹੋਏ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਪ੍ਰਧਾਨ ਸਮੇਤ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸਰਗਰਮ ਆਗੂ ਮਨਦੀਪ ਸਿੰਘ ਤਰਖਾਣਮਾਜਰਾ ਨੂੰ ਜ਼ਿਲ੍ਹਾ ਪ੍ਰਧਾਨ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਜਦੋਂਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਰਕਲ ਪ੍ਰਧਾਨਾਂ ਵਿਚ ਸਰਹਿੰਦ ਲਈ ਗੁਰਦੇਵ ਸਿੰਘ ਹੈਪੀ ਵਿਰਕ, ਚਨਾਰਥਲ ਲਈ ਸੁਰਿੰਦਰ ਸਿੰਘ ਸੁਹਾਗਹੇੜੀ, ਮੂਲੇਪੁਰ ਲਈ ਸੁਰਜੀਤ ਸਿੰਘ ਚਨਾਰਥਲ ਕਲਾਂ, ਫ਼ਤਹਿਗੜ੍ਹ ਸਾਹਿਬ ਲਈ ਭੁਪਿੰਦਰ ਸਿੰਘ ਮਾਨੂਪੁਰ, ਬਡਾਲੀ ਆਲਾ ਸਿੰਘ ਲਈ ਜਸਪਾਲ ਸਿੰਘ ਦਾਦੂਮਾਜਰਾ, ਖੇੜਾ ਲਈ ਮੈਨੇਜਰ ਜਸਵੰਤ ਸਿੰਘ ਭਗੜਾਣਾ, ਨਬੀਪੁਰ ਲਈ ਜਰਨੈਲ ਸਿੰਘ ਨਬੀਪੁਰ, ਸਰਹਿੰਦ (ਸ਼ਹਿਰੀ) ਲਈ ਜੈ ਸਿੰਘ ਬਾੜਾ ਅਤੇ ਸਰਕਲ ਫ਼ਤਹਿਗੜ੍ਹ ਸਾਹਿਬ (ਸ਼ਹਿਰੀ) ਲਈ ਮਾਸਟਰ ਅਜੀਤ ਸਿੰਘ ਨੂੰ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਹਲਕਾ ਬਸੀ ਪਠਾਣਾਂ ਦੇ ਸਰਕਲ ਖਮਾਣੋਂ ਲਈ ਕਸ਼ਮੀਰਾ ਸਿੰਘ ਬਿਲਾਸਪੁਰ, ਖੇੜੀ ਨੌਧ ਸਿੰਘ ਲਈ ਗੁਰਿੰਦਰ ਸਿੰਘ ਮਿੰਟੂ, ਬਸੀ ਪਠਾਣਾਂ (ਸ਼ਹਿਰੀ) ਲਈ ਰਾਜੀਵ ਕੁਮਾਰ, ਸੰਘੋਲ ਲਈ ਜਗਤਾਰ ਸਿੰਘ ਭੱਟੀਆਂ, ਚੁੰਨੀ ਲਈ ਲਖਵੀਰ ਸਿੰਘ ਰੁਪਾਲਹੇੜੀ ਅਤੇ ਬਸੀ ਪਠਾਣਾਂ ਦਿਹਾਤੀ ਲਈ ਜਸਬੀਰ ਸਿੰਘ ਸ਼ਹੀਦਗੜ੍ਹ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹਲਕਾ ਅਮਲੋਹ ਦੇ ਦਿਹਾਤੀ ਅਮਲੋਹ (ਬੁੱਗਾ) ਲਈ ਹਰਜਿੰਦਰ ਸਿੰਘ ਮਾਜਰੀ, ਅਮਲੋਹ ਲਈ ਸੁਖਵੰਤ ਸਿੰਘ ਸਲਾਣਾ, ਭੱਦਲਥੂਹਾ ਲਈ ਹਰਮੇਲ ਸਿੰਘ ਰੰਘੇੜਾ, ਅਮਲੋਹ  (ਸ਼ਹਿਰੀ) ਲਈ ਜਗਦੀਸ਼ ਸਿੰਘ ਰਾਣਾ, ਮੰਡੀ ਗੋਬਿੰਦਗੜ੍ਹ ਦਿਹਾਤੀ ਲਈ ਇੰਜੀ. ਬਲਦੇਵ ਸਿੰਘ ਕੰਡਾ, ਸ਼ਹਿਰੀ ਲਈ ਰਣਜੀਤ ਸਿੰਘ ਰਾਣਾ ਅਤੇ ਸਰਕਲ ਪੂਰਬੀ ਲਈ ਕੇਸਰ ਸਿੰਘ ਪ੍ਰੀਤ ਨਗਰ ਨੂੰ ਸਰਕਲ ਪ੍ਰਧਾਨ ਵਜੋਂ ਜ਼ਿੰਮੇਵਾਰੀ ਦਿੱਤੀ ਗਈ। ਜ਼ਿਲ੍ਹਾ ਚੋਣ ਅਬਜਰਵਰਾਂ ਨੇ ਕਿਹਾ ਕਿ ਇਹ ਨਿਯੁਕਤੀਆਂ ਮੌਜੂਦਾ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕੀਤੀਆਂ ਗਈਆਂ ਹਨ। ਉਨ੍ਹਾਂ ਨਵੇਂ ਅਹੁਦੇਦਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਵਫ਼ਾਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪੂਰੇ ਸਮਰਪਣ ਤੇ ਨਿਡਰਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਿੱਖੀ ਸਿਧਾਂਤਾਂ, ਪੰਥਕ ਏਕਤਾ ਅਤੇ ਪੰਜਾਬ ਦੇ ਹੱਕਾਂ ਲਈ ਆਪਣੀ ਲੜਾਈ ਜਾਰੀ ਰੱਖੇਗਾ। ਮੀਟਿੰਗ ਉਪਰੰਤ ਪਾਰਟੀ ਆਗੂਆਂ ਵਲੋਂ ਨਵੇਂ ਐਲਾਨੇ ਅਹੁਦੇਦਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿਚ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਰਣਬੀਰ ਸਿੰਘ ਪੂਨੀਆ, ਅਮਰਇੰਦਰ ਸਿੰਘ ਲਿਬੜਾ, ਮਾਸਟਰ ਚਰਨਜੀਤ ਸਿੰਘ ਖ਼ਾਲਸਪੁਰ, ਹਰਵੇਲ ਸਿੰਘ ਮਾਧੋਪੁਰ, ਲਖਵੀਰ ਸਿੰਘ ਥਾਬਲਾਂ, ਦਰਬਾਰਾ ਸਿੰਘ ਰੰਧਾਵਾ, ਬਲਤੇਜ਼ ਸਿੰਘ ਮਹਿਮੂਦਪੁਰ, ਜੱਸਾ ਸਿੰਘ ਆਹਲੂਵਾਲੀਆ, ਦੀਦਾਰ ਸਿੰਘ, ਰੁਪਿੰਦਰ ਸਿੰਘ ਰੂਪੀ ਬਹਿਲੋਲਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਸ਼ਾਮਿਲ ਸਨ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣਮਾਜਰਾ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਵਫ਼ਾਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Leave a Reply

Your email address will not be published. Required fields are marked *