ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ 33 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ


ਚੰਡੀਗੜ੍ਹ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜ਼ਿਲ੍ਹਾ ਡੈਲੀਗੇਟਾਂ ਤੇ ਪਾਰਟੀ ਆਬਜ਼ਰਵਰਾਂ ਨਾਲ ਸਲਾਹ ਮਸ਼ਵਰਾਂ ਕਰਨ ਉਪਰੰਤ 33 ਜ਼ਿਲ੍ਹਾ ਪ੍ਰਧਾਨ (ਸ਼ਹਿਰੀ ਤੇ ਦਿਹਾਤੀ) ਦੀ ਨਿਯੁਕਤੀ ਕੀਤੀ ਹੈ।ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹਾ ਡੈਲੀਗੇਟਾਂ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਵਾਸਤੇ ਮੀਟਿੰਗਾਂ ਕੀਤੀਆਂ ਜਿਹਨਾਂ ਦੀ ਪ੍ਰਧਾਨਗੀ ਪਾਰਟੀ ਆਬਜ਼ਰਵਰਾਂ ਨੇ ਕੀਤੀ। ਇਸ ਮਗਰੋਂ ਆਬਜ਼ਰਵਰਾਂ ਨੇ ਪਾਰਟੀ ਮੁਖੀ ਨੂੰ ਸਿਫਾਰਸ਼ਾਂ ਸੌਂਪੀਆਂ ਜਿਸ ਮਗਰੋਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਠਾਟਕੋਟ ਵਾਸਤੇ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਦੀ ਨਿਯੁਕਤੀ ਨਹੀਂ ਕੀਤੀ ਗਈ। ਇਸ ਜ਼ਿਲ੍ਹੇ ਵਿਚ ਪਾਰਟੀ ਦੇ ਪੁਨਰ ਗਠਨ ਦੀ ਜ਼ਿੰਮੇਵਾਰੀ ਸੀਨੀਅਰ ਆਗੂ ਤੇ ਕੋਰ ਕਮੇਟੀ ਮੈਂਬਰ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਦਿਤੀ ਗਈ ਹੈ।
ਦਿਹਾਤੀ ਤੇ ਸ਼ਹਿਰੀ 33 ਪ੍ਰਧਾਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :-
ਅੰਮ੍ਰਿਤਸਰ ਸ਼ਹਿਰੀ ਸੁਰਜੀਤ ਸਿੰਘ ਪਹਿਲਵਾਨ, ਅੰਮ੍ਰਿਤਸਰ ਦਿਹਾਤੀ ਰਾਜਵਿੰਦਰ ਸਿੰਘ ਰਾਜਾ ਲਾਦੇਹ, ਬਰਨਾਲਾ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਬਰਨਾਲਾ ਦਿਹਾਤੀ ਸਤਨਾਮ ਸਿੰਘ ਰਾਹੀ, ਬਠਿੰਡਾ ਦਿਹਾਤੀ ਜਗਸੀਰ ਸਿੰਘ ਕਲਿਆਣ, ਬਠਿੰਡਾ ਸ਼ਹਿਰੀ ਸੁਸ਼ੀਲ ਕੁਮਾਰ ਗੋਲਡੀ, ਫਤਿਹਗੜ੍ਹ ਸਾਹਿਬ ਦਿਹਾਤੀ ਸ਼ਰਨਜੀਤ ਸਿੰਘ ਚਰਨਾਰਥਲ, ਫਰੀਦਕੋਟ ਦਿਹਾਤੀ ਸ਼ੇਰ ਸਿੰਘ ਮੰਡਵਾਲਾ, ਫਰੀਦਕੋਟ ਸ਼ਹਿਰੀ ਸਤੀਸ਼ ਗਰੋਵਰ, ਫਿਰੋਜ਼ਪੁਰ ਜੋਗਿੰਦਰ ਸਿੰਘ ਜਿੰਦੂ, ਫਾਜ਼ਿਲਕਾ ਦਿਹਾਤੀ ਨਰਦੇਵ ਸਿੰਘ ਮਾਨ, ਗੁਰਦਾਸਪੁਰ ਸੁੱਚਾ ਸਿੰਘ ਲੰਗਾਹ, ਹੁਸ਼ਿਆਰਪੁਰ ਦਿਹਾਤੀ ਲਖਵਿੰਦਰ ਸਿੰਘ ਲੱਖੀ, ਹੁਸ਼ਿਆਰਪੁਰ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ, ਜਲੰਧਰ ਸ਼ਹਿਰੀ ਇਕਬਾਲ ਸਿੰਘ ਬਾਜਵਾ, ਜਲੰਧਰ ਦਿਹਾਤੀ ਬਚਿੱਤਰ ਸਿੰਘ ਕੋਹਾੜ, ਕਪੂਰਥਲਾ ਦਲਵਿੰਦਰ ਸਿੰਘ ਸਿੱਧੂ, ਲੁਧਿਆਣਾ ਦਿਹਾਤੀ-ਪੁਲਿਸ ਜ਼ਿਲ੍ਹਾ ਖੰਨਾ ਪਰਮਜੀਤ ਸਿੰਘ ਢਿੱਲੋਂ, ਲੁਧਿਆਣਾ ਦਿਹਾਤੀ-ਪੁਲਿਸ ਜ਼ਿਲ੍ਹਾ ਜਗਰਾਓਂ-ਚੰਦ ਸਿੰਘ ਡੱਲਾ, ਲੁਧਿਆਣਾ ਸ਼ਹਿਰੀ-ਭੁਪਿੰਦਰ ਸਿੰਘ ਭਿੰਦਾ, ਮੋਗਾ ਨਿਹਾਲ ਸਿੰਘ ਤਲਵੰਡੀ, ਮਾਨਸਾ (ਦਿਹਾਤੀ) ਬਲਬੀਰ ਸਿੰਘ ਬੀਰੋਕੇ, ਸ੍ਰੀ ਮੁਕਤਸਰ ਸਾਹਿਬ ਕੰਵਰਜੀਤ ਸਿੰਘ ਬਰਕੰਦੀ, ਮੁਹਾਲੀ ਪਰਮਿੰਦਰ ਸਿੰਘ ਸੋਹਾਣਾ, ਪਟਿਆਲਾ ਦਿਹਾਤੀ ਜਗਮੀਤ ਸਿੰਘ ਹਰਿਆਊ, ਪਟਿਆਲਾ ਸ਼ਹਿਰੀ ਤੋਂ ਅਮਿਤ ਰਾਠੀ, ਪਠਾਨਕੋਟ ਤੋਂ ਗੁਰਬਚਨ ਸਿੰਘ ਬੱਲੇਹਾਲੀ, ਰੋਪੜ ਦਿਹਾਤੀ ਤੋਂ ਦਰਬਾਰਾ ਸਿੰਘ ਬੱਲਾ, ਸ਼ਹੀਦ ਭਗਤ ਸਿੰਘ ਨਗਰ ਦਿਹਾਤੀ ਤੋਂ ਸੁਖਦੀਪ ਸਿੰਘ ਸੁਕਾਰ, ਸ਼ਹੀਦ ਭਗਤ ਸਿੰਘ ਨਗਰ ਸ਼ਹਿਰੀ ਤੋਂ ਹੇਮੰਤ ਕੁਮਾਰ ਬੌਬੀ, ਸੰਗਰੂਰ ਦਿਹਾਤੀ ਤੋਂ ਤੇਜਿੰਦਰ ਸਿੰਘ ਸੰਘਰੇੜੀ, ਤਰਨਤਾਰਨ ਦਿਹਾਤੀ ਤੋਂ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਮਾਨਸਾ ਸ਼ਹਿਰੀ ਤੋਂ ਜਤਿੰਦਰ ਸਿੰਘ ਸੋਢੀ ਸ਼ਾਮਲ ਹਨ।
ਡਾ. ਚੀਮਾ ਨੇ ਦੱਸਿਆ ਕਿ ਇਸ ਸੂਚੀ ਵਿਚ ਪਠਾਨਕੋਟ ਜ਼ਿਲ੍ਹੇ ਨੂੰ ਹਾਲੇ ਅੰਤਿਮ ਰੂਪ ਨਹੀਂ ਦਿਤਾ ਗਿਆ ਹੈ ਅਤੇ ਇਸ ਜ਼ਿਲ੍ਹੇ ਨੂੰ ਮੁੜ ਸੰਗਠਿਤ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਸੌਂਪੀ ਗਈ ਹੈ।