ਨਾਰਾਜ਼ ਬੈਠੇ ਕਾਂਗਰਸੀਆਂ ਨੂੰ ਇੱਕਜੁਟ ਕਰੇਗੀ ਸੀਨੀਅਰ ਲੀਡਰਸ਼ਿਪ

0
DS AS D

ਪਾਰਟੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਦੋਵੇਂ ਹਲਕਿਆਂ ‘ਚ ਨਵੇਂ ਚਿਹਰਿਆਂ ਦੀ ਲੋੜ – ਟਕਸਾਲੀ ਵਰਕਰ     

ਮਾਲੇਰਕੋਟਲਾ, 10 ਸਤੰਬਰ (ਮੁਨਸ਼ੀ ਫਾਰੂਕ) : ਪੰਜਾਬ ਵਿੱਚ 2027 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦੇ ਆਗੂ ਗੰਭੀਰਤਾ ਨਾਲ ਲੈਂਦੇ ਵਿਖਾਈ ਦੇ ਰਹੇ ਹਨ। ਪਾਰਟੀ ਵੱਲੋਂ ਦਿੱਤਾ ਵਰਕਰਾਂ ਨੂੰ ਸਲੋਕ (ਨਾਅਰਾ) ਮਿਸ਼ਨ 2027 ਪਾਰਟੀ ਦੀ ਮਜ਼ਬੂਤੀ ਲਈ ਵਰਦਾਨ ਅਤੇ ਧੜੇਬੰਦੀ ਨੂੰ ਨਕਾਰਦਾ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਪੁਰਾਣੇ ਤੇ ਟਕਸਾਲੀ ਵਰਕਰਾਂ ਤੇ ਆਗੂਆਂ ਦੀ ਮੁੜ ਹੋ ਰਹੀ ਇੱਕਜੁਟਤਾ ਮਾਲੇਰਕੋਟਲਾ ਵਿੱਚ ਕਰੀਬ ਕਈ ਸਾਲਾਂ ਤੋਂ ਚੱਲੀ ਆ ਰਹੀ ਇੱਕ ਕੋਠੀ ਦੇ ਨਾਦਰਸ਼ਾਹੀ ਹੁਕਮਰਾਨੀ ਨੂੰ ਵੀ ਸਿੱਧਾ ਚੈਲੰਜ਼ ਕਰਕੇ ਗੰਭੀਰਤਾ ਨਾਲ ਲੈ ਰਹੇ ਹਨ। ਅੱਜ ਸਾਲਾਂ ਤੋਂ  ਘਰਾਂ ਵਿੱਚ ਨਾਰਾਜ਼ ਬੈਠੇ ਕਾਂਗਰਸੀ ਵਰਕਰਾਂ ਨੇ ਸਥਾਨਕ ਮਹਾਰਾਜਾ ਹੋਟਲ ਵਿੱਚ ਪੰਜਾਬ  ਯੂਥ ਕਾਂਗਰਸ ਦੇ ਮੀਤ ਪ੍ਰਧਾਨ  ਮੁਜ਼ੱਮਿਲ ਅਲੀ ਖਾਨ ਸ਼ੇਰਵਾਨੀ ਤੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਹਾਜ਼ਰੀ ਵਿੱਚ ਕੀਤੀ ਮੀਟਿੰਗ ਵਿੱਚ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਕਾਮਰੇਡ ਇਸਮਾਇਲ, ਸਾਬਕਾ ਚੇਅਰਮੈਨ ਪੰਜਾਬ ਰਾਜ ਹੱਜ ਕਮੇਟੀ ਅਬਦੁੱਲ ਰਸ਼ੀਦ ਖਿਲਜੀ, ਆਲ ਇੰਡੀਆ ਬ੍ਰਾਹਮਨ ਫਰੰਟ ਦੇ ਪ੍ਰਧਾਨ ਮਹੰਤ ਸਵਰੂਪ ਬਿਹਾਰੀ, ਸਾਬਕਾ ਮੈਂਬਰ ਐਸ. ਐਸ. ਬੋਰਡ ਮੁਹੰਮਦ  ਸ਼ਮਸ਼ਾਦ ਫਾਰੂਕੀ, ਸਪੋਰਟਸ ਸੈੱਲ ਦੇ ਜਨਰਲ ਸਕੱਤਰ ਇਮਰਾਨ ਫਾਰੂਕੀ, ਮੁਹੰਮਦ ਹਨੀਫ਼, ਚੌਧਰੀ ਅਬਦੁਲ ਗੁਫਾਰ, ਮਸੂਦ ਅਲੀ, ਸਾਬਕਾ ਕੌਂਸਲਰ ਦਰਸ਼ਨਪਾਲ ਰਿਖੀ, ਸਾਬਕਾ ਕੌਂਸਲਰ ਤਾਹਿਰ ਅਲੀ ਖਾਨ, ਸਿਰਾਜ ਮੁਹੰਮਦ ਨੱਥੂ ਮਾਜਰਾ, ਗੁਰਨਵਾਜ਼ ਸਿੰਘ, ਤਨਵੀਰ ਹਸਨ, ਮੁਹੰਮਦ ਅਖਤਰ, ਅਨਵਾਰ ਅਹਿਮਦ ਬਾਲੀ, ਕੁਲਦੀਪ ਪਾਸੀ, ਮੁਹੰਮਦ ਅਮੀਨ, ਮੁਹੰਮਦ ਸ਼ਰੀਫ ਦਾਰਾ, ਮੁਹੰਮਦ ਉਮਰ, ਮੁਹੰਮਦ ਸੁਲਤਾਨ ਅਤੇ ਅਬਦੁਲ ਮਜੀਦ ਸਮੇਤ ਵੱਡੀ ਗਿਣਤੀ ਵਿੱਚ ਹੋਰ ਸੱਜਣ ਮੌਜਦ ਰਹੇ। ਮੀਟਿੰਗ ਵਿੱਚ ਜ਼ਿਲ੍ਹੇ ਦੀ ਵਿਕਸਤ ਹੋ ਰਹੀ ਰਾਜਨੀਤੀ ਅਤੇ ਲੋੜੀਂਦੇ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਕਾਂਗਰਸੀ ਵਰਕਰਾਂ ਨੇ ਆਪਣੇ ਤਜਰਬੇ, ਵਿਚਾਰ ਅਤੇ ਉਦੇਸ਼ ਸਾਂਝੇ ਕੀਤੇ। ਵਰਕਰਾਂ ਨੇ ਸਮੂਹਿਕ ਆਵਾਜ਼ ਵਿੱਚ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਹੁਣ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੇ ਮੌਕੇ ’ਤੇ ਆਉਣ ਨਾਲ ਉਹ ਆਪਣੇ ਆਪ ਨੂੰ ਆਜ਼ਾਦ ਤੇ ਉਤਸ਼ਾਹਿਤ ਮਹਿਸੂਸ ਕਰ ਰਹੇ ਹਨ। ਸਾਰੇ ਇਸ ਗੱਲ ’ਤੇ ਸਹਿਮਤ ਸਨ ਕਿ ਮਲੇਰਕੋਟਲਾ ਜ਼ਿਲ੍ਹੇ ਦੇ ਦੋਵੇਂ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦੇ ਨਾਲ ਨਾਲ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਉਹਨਾਂ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਪਾਰਟੀ ਦਾ ਮਿਸ਼ਨ ਤੇ ਨੀਤੀਆਂ ਨੂੰ ਘਰ ਘਰ ਪਹੁੰਚਾਣ ਦੀ ਵਕਾਲਤ ਕਰਦਿਆਂ ਕਿਹਾ ਕਿ ਇੱਕ ਨਾਦਰਸ਼ਾਹੀ ਹੁਕਮਰਾਨ ਦੇ ਥੋਪੇ ਗਏ ਫੈਸਲਿਆਂ ਅਤੇ ਜਾਬਰ ਹੁਕਮਾਂ ਦੇ ਚੱਲਦਿਆਂ ਜੋ ਵਰਕਰ ਨਾਰਾਜ਼ ਹੋ ਕੇ ਘਰਾਂ ਵਿੱਚ ਬੈਠ ਗਏ ਹਨ ਉਨ੍ਹਾਂ ਨਾਲ ਸੰਪਰਕ ਕਰਕੇ ਹੁਣ ਮਿਸ਼ਨ 2027 ਦੀ ਪ੍ਰਾਪਤੀ ਲਈ ਸੰਪਰਕ ਕਰਕੇ ਤੋਰਿਆ ਜਾਵੇਗਾ।

Leave a Reply

Your email address will not be published. Required fields are marked *