ਤਪਾ ਦੇ ਸੀਨੀਅਰ ਕਾਂਗਰਸ ਆਗੂ ਝੱਲਪ੍ਰੀਤ ਚੱਠਾ ਨੇ ਫੜਿਆ ਝਾੜੂ 

0
WhatsApp IS DS

ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਾਰਟੀ ਵਿਚ ਸ਼ਾਮਲ ਕਰਦਿਆ ਕਿਹਾ ਦਿੱਤਾ ਜਾਵੇਗਾ ਪੁਰਾ ਮਾਣ ਸਤਿਕਾਰ 

ਬਰਨਾਲਾ/ ਤਪਾ 11 ਦਸੰਬਰ(ਰਾਈਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਾ ਸਾਰੇ ਵਰਗਾਂ ਨੂੰ ਲੋੜੀਂਦੀ ਸਹੂਲਤਾਂ ਮਿਲ ਰਹੀਆਂ ਹਨ। ਪਿੰਡਾ ਨੂੰ ਸਹਿਰੀ ਤਰਜ ਦੀਆਂ ਸਹੂਲਤਾ ਨਾਲ ਲੈਸ ਕੀਤਾ ਗਿਆ ਹੈ। ਇਹ ਦਾਅਵਾ ਅੱਜ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਾਂਗਰਸ ਪਾਰਟੀ ਨੂੰ ਛੱਡਕੇ ਆਏ ਝੱਲਪ੍ਰੀਤ ਸਿੰਘ ਚੱਠਾ ਨੂੰ ਆਪ ਵਿੱਚ ਸ਼ਾਮਲ ਕਰਨ ਮੋਕੇ ਕੀਤਾ ਉਨਾ ਦੱਸਿਆ ਕਿ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਪਤਵੰਤੇ ਵਿਆਕਤੀਆ ਨੂੰ ਪੂਰਾ ਮਾਣ ਸਤਿਕਾਰ ਪਾਰਟੀ ਅੰਦਰ ਮਿਲੇਗਾ। ਇਸ ਮੋਕੇ ਝੱਲਪ੍ਰੀਤ ਸਿੰਘ ਚੱਠਾ ਨੇ ਦੱਸਿਆ ਕਿ ਉਹ ਮਾਨ ਸਰਕਾਰ ਦੀਆ  ਲੋਕ  ਹਿਤੈਸ਼ੀ  ਨੀਤੀਆ ਤੋਂ ਕਾਫੀ ਖੁਸ਼ ਸਨ ਤੇ ਨਾਲ ਹੀ ਉਹ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਮਿਲਪੜੇ ਸੁਭਾਅ ਤੇ ਉਨਾ ਵੱਲੋਂ ਲੋਕਾ ਦੇ ਬਿਨਾ ਕਿਸੇ ਰੋਕ ਟੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਕੰਮਾ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ ਜਿਸ ਕਾਰਨ ਉਨਾ ਲਾਭ ਸਿੰਘ ਉੱਗੋਕੇ ਦਾ ਹੱਥ ਫੜਕੇ ਅਗਾਂਹ ਵਧਣ ਦਾ ਫੈਸਲਾ ਲਿਆ। ਇਸ ਮੋਕੇ ਸਮਾਜ ਸੇਵੀ ਡਾਕਟਰ ਬਾਲ ਚੰਦ ਬਾਂਸਲ,ਜਿਲਾ ਪ੍ਰਧਾਨ ਸਕਿੰਦਰ ਸਿੰਘ ਸਰਾਫ,ਬਲਜੀਤ ਸਿੰਘ ਬਾਸੀ,ਰਾਜ ਕੁਮਾਰ ਰਾਜੂ ਮਾਰਕੰਡਾ,ਪ੍ਰਧਾਨ ਜਸਵਿੰਦਰ ਸਿੰਘ ਚੱਠਾ,ਸਰਪੰਚ ਹਰਚਰਨ ਸਿੰਘ ਜੰਡਸਰ,ਸਰਪੰਚ ਜਿੰਦਰ ਸਿੰਘ ਧਰਮਪੁਰਾ,ਸਰਪੰਚ ਮਲਕੀਤ ਸਿੰਘ ਮੌੜ ਨਾਭਾ,ਹੈਰੀ ਸਿੰਘ ,ਧੰਨਾ ਸਿੰਘ ਚੱਠਾ ਅਦਿ ਹਾਜ਼ਰ ਸਨ।

Leave a Reply

Your email address will not be published. Required fields are marked *