ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐੱਮ.ਸ਼੍ਰੀ. ਸਰਕਾਰੀ ਹਾਈ ਸਕੂਲ ਟਹਿਣਾ ਨੇ ਕੀਤਾ ਵਿੱਦਿਅਕ ਟੂਰ

0
222156SAD FASD

ਫ਼ਰੀਦਕੋਟ, 17 ਨਵੰਬਰ (ਵਿਪਨ ਮਿੱਤਲ) :

ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਫਰੀਦਕੋਟ ਦਾ ਇਕ ਰੋਜਾ ਵਿੱਦਿਅਕ ਟੂਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਸਰਪ੍ਰਸਤੀ ਅਤੇ ਸਕੂਲ ਦੀ ਹੈੱਡ ਮਿਸਟ੍ਰੈਸ ਸਰਬਜੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਟੂਰ ਤੇ ਰਵਾਨਾ ਕਰਨ ਸਮੇਂ ਸਕੂਲ ਦੀ ਹੈੱਡ ਮਿਸਟ੍ਰੈਸ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਪੂਰੇ ਅਨੁਸ਼ਾਸ਼ਨ ’ਚ ਰਹਿ ਕੇ ਟੂਰ ਦੌਰਾਨ ਗਿਆਨ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਵਿੱਦਿਅਕ ਟੂਰ ’ਚ ਨੌਵੀਂ ਅਤੇ ਦਸਵੀਂ ਜਮਾਤ ਦੇ 133 ਵਿਦਿਆਰਥੀਆਂ ਨੇ ‘ਦਾਸਤਾਨ -ਏ- ਸ਼ਹਾਦਤ’ ਸ੍ਰੀ ਚਮਕੌਰ ਸਾਹਿਬ ਵਿਖੇ ਲਿਜਾਇਆ ਗਿਆ। ਇਸ ਟੂਰ ਨਾਲ ਸ੍ਰੀ ਸੰਜੀਵ ਕੁਮਾਰ ਐੱਸ.ਐੱਸ ਮਾਸਟਰ, ਸ੍ਰੀ ਲਖਵੀਰ ਸਿੰਘ ਡੀ.ਪੀ.ਈ , ਸ੍ਰੀਮਤੀ ਸੁਨੀਤਾ ਰਾਣੀ ਮੈੱਥ ਮਿਸਟ੍ਰੈਸ, ਸ੍ਰੀਮਤੀ ਪਿ੍ਰਅੰਕਾ ਮੈੱਥ ਮਿਸਟ੍ਰੈਸ, ਸ੍ਰੀਮਤੀ ਹਰਵਿੰਦਰ ਕੌਰ ਪੰਜਾਬੀ ਮਿਸਟ੍ਰੈਸ,ਸ੍ਰੀ ਗੁਰਜੀਤ ਸਿੰਘ ਐੱਸ.ਐੱਸ.ਮਾਸਟਰ, ਸਰਕਾਰੀ ਹਾਈ ਸਕੂਲ ਟਹਿਣਾ ਵੀ ਵਿਦਿਆਰਥੀਆਂ ਦੀ ਦੇਖ-ਰੇਖ ਲਈ ਨਾਲ ਪਹੁੰਚੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਗੈਲਰੀਆਂ ’ਚ ਇਤਿਹਾਸਿਕ ਫਿਲਮਾਂ ਰਾਹੀਂ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਗਈ। ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵਿਦਿਆਰਥੀਆਂ ਨੇ ਪ੍ਰਣਾਮ ਕੀਤਾ । ਇਹ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ਅੰਦਰ ਵਾਧਾ ਕਰਨ ਲਈ ਸਹਾਈ ਹੋਇਆ।

Leave a Reply

Your email address will not be published. Required fields are marked *