ਸਿੱਖ ਜਥੇ ‘ਚ ਜਾ ਕੇ ਨਿਕਾਹ ਕਰਾਉਣ ਵਾਲੀ ਮਹਿਲਾ ਸਰਬਜੀਤ ਕੌਰ ਦੀ ਹੋਵੇਗੀ ਵਤਨ ਵਾਪਸੀ

0
Screenshot 2026-01-05 171947

ਅੰਮ੍ਰਿਤਸਰ, 5 ਜਨਵਰੀ (ਨਰਿੰਦਰ ਸੇਠੀ) : ਅੰਮ੍ਰਿਤਸਰ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚ ਸ਼ਾਮਿਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਨਵੰਬਰ ਮਹੀਨੇ ਪਾਕਿਸਤਾਨ ਗਈ ਭਾਰਤੀ ਮਹਿਲਾ ਜਿਸ ਵੱਲੋਂ ਪਾਕਿਸਤਾਨ ਜਾ ਕੇ ਇੱਕ ਵਿਅਕਤੀ ਨਾਲ ਨਿਕਾਹ ਕਰ ਲਿਆ ਗਿਆ ਸੀ, ਸਰਬਜੀਤ ਕੌਰ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਤੇ ਗਈ ਸੀ ਤੇ ਸ੍ਰੀ ਨਨਕਾਣਾ ਸਾਹਿਬ ਤੋਂ ਸਰਬਜੀਤ ਕੌਰ ਜਥੇ ਨੂੰ ਛੱਡ ਕੇ ਭੱਜ ਗਏ ਸੀ ਤੇ ਜਾ ਕੇ ਗੁਜਰਾਂ ਵਾਲੇ ਦਿਨ ਵਾਸੀ ਨਾਸਰ ਹੁਸੈਨ ਨਾਲ ਧਰਮ ਤਬਦੀਲ ਕਰਕੇ ਸਰਬਜੀਤ ਕੋਰ ਤੋਂ ਨੂਰ ਹੁਸੈਨ ਬਣ ਕੇ ਨਿਕਾਹ ਕਰ ਲਿਆ ਗਿਆ ਸੀ ਜਿਸ ਨੂੰ ਨਨਕਾਣਾ ਸਾਹਿਬ ਦੀ ਪੁਲਿਸ ਵੱਲੋਂ ਸਦਰ ਥਾਣਾ ਨਨਕਾਣਾ ਸਾਹਿਬ ਅਧੀਨ ਆਉਂਦੇ ਪਿੰਡ ਪੈੜੇਵਾਲ ਜ਼ਿਲ੍ਹਾ ਨਨਕਾਣਾ ਸਾਹਿਬ ਤੋਂ ਗ੍ਰਿਫਤਾਰ ਕਰਕੇ ਵਾਪਸ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਅੱਜ ਬਾਅਦ ਦੁਪਹਿਰ ਭਾਰਤ ਨੂੰ ਸੌਂਪਿਆ ਜਾ ਰਿਹਾ ਹੈ। ਇੱਥੇ ਦੱਸਣ ਯੋਗ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਪੁਲਿਸ ਵੱਲੋਂ ਸਰਬਜੀਤ ਕੌਰ ਤੇ ਉਸ ਦੇ ਘਰਵਾਲੇ ਦੋਵਾਂ ਨੂੰ ਹੀ ਇਕੱਠਿਆਂ ਨੂੰ ਬੀਤੇ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਖਬਰ ਲਿਖੇ ਜਾਣ ਤੱਕ ਸਰਬਜੀਤ ਕੌਰ ਨੂੰ ਨਨਕਾਣਾ ਸਾਹਿਬ ਪੁਲਿਸ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਲੈ ਕੇ ਪੁੱਜ ਗਈ ਹੈ ਜਿੱਥੇ ਉਸ ਦਾ ਐਮਰਜੰਸੀ ਸਰਟੀਫਿਕੇਟ ਇਸਲਾਮਾਬਾਦ ਤੋਂ ਭਾਰਤੀ ਦੂਤ ਘਰ ਦੇ ਅਧਿਕਾਰੀ ਬਣਾ ਕੇ ਭੇਜਣਗੇ ਉਪਰੰਤ ਨੂੰ ਪਾਕਿਸਤਾਨ ਤੋਂ ਰੇਜਰਾਂ ਵੱਲੋਂ ਬੀਐਸਐਫ ਨੂੰ ਸੌਂਪਿਆ ਜਾਵੇਗਾ I

Leave a Reply

Your email address will not be published. Required fields are marked *