ਸੰਤ ਧਰਮ ਅਰਾਧਨਾ ਅਨੰਦ ਵਲੋਂ ਸ਼੍ਰੀਮਦ ਭਾਗਵਤ ਕਥਾ ਦਾ ਕਾਰਡ ਜਾਰੀ

0
WhatsApp Image 2025-09-04 at 5.16.29 PM

ਸਰਹਿੰਦ, 4 ਸਤੰਬਰ (ਰਾਜਿੰਦਰ ਭੱਟ) : ਮੰਦਿਰ ਸ਼੍ਰੀ ਨੈਣਾ ਦੇਵੀ ਸਰਹਿੰਦ ਸ਼ਹਿਰ ਵਿਖੇ ਮੰਦਿਰ ਸ਼੍ਰੀ ਨੈਣਾ ਦੇਵੀ ਪ੍ਰਬੰਧਕ ਕਮੇਟੀ ਧਰਮ ਨਗਰੀ ਸਰਹਿੰਦ ਸ਼ਹਿਰ ਵਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਸਪਤਾਹਿਕ ਮਹਾਂ ਯੱਗ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ’ਤੇ ਨੰਗਲੀ ਆਸ਼ਰਮ ਸਰਹਿੰਦ ਦੇ ਸੰਤ ਧਰਮ ਅਰਾਧਨਾ ਅਨੰਦ ਜੀ ਅਤੇ ਸੰਤ ਧਰਮ ਸਾਧਨਾ ਨੰਦ ਜੀ ਨੇ ਸ਼ਿਰਕਤ ਕਰਕੇ ਸ਼੍ਰੀਮਦ ਭਾਗਵਤ ਕਥਾ ਦਾ ਕਾਰਡ ਜਾਰੀ ਕੀਤਾ ਅਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ  ਪ੍ਰਭੂ ਦਾ ਨਾਮ ਮਾਨਵਤਾ ਦੀ ਸੇਵਾ ਇਨਸਾਨ ਦਾ ਪਹਿਲਾ ਫ਼ਰਜ਼ ਹੈ ਉਸੇ ਤਰ੍ਹਾਂ ਅਜਿਹੇ  ਵੱਖ-ਵੱਖ ਧਾਰਮਿਕ ਸਮਾਗਮ ਤੇ ਕਥਾਵਾਂ ਕਰਵਾ ਕੇ ਆਪਣੇ ਧਰਮ ਤੇ ਸੱਭਿਆਚਾਰ ਨਾਲ ਜੋੜਨਾ ਵੀ ਇੱਕ ਸੇਵਾ ਹੈ ਇਸ ਲਈ  ਮਾਪੇ ਆਪਣੇ ਬੱਚਿਆਂ ਨੂੰ ਧਾਰਮਿਕ ਸਮਾਗਮਾਂ ਵਿੱਚ ਜਰੂਰ ਲੈ ਕੇ ਆਉਣ ਤਾਂ ਜੋ ਉਹ ਆਪਣੇ  ਧਰਮ ਤੋਂ ਜਾਣੂ ਹੋ ਕੇ ਮਾਤਾ ਪਿਤਾ ਦੀ ਸੇਵਾ ਤੇ ਇੱਕ ਚੰਗਾ ਸਮਾਜ ਸਿਰਜ ਸਕਣ ਇਸ ਮੌਕੇ ਪੱਤਰਕਾਰਾਂ ਨੂੰ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਵਿਨੋਦ ਠੁਕਰਾਲ, ਪ੍ਰੈੱਸ ਸਕੱਤਰ ਸੁਰੇਸ਼ ਸ਼ਰਮਾ ਤੇ ਪ੍ਰੋਜੈਕਟ ਖ਼ਜ਼ਾਨਚੀ ਪਵਨ ਵਰਮਾ ਨੇ ਦੱਸਿਆ ਕਿ ਮੰਦਿਰ ਸ਼੍ਰੀ ਨੈਣਾ ਦੇਵੀ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸੰਸਥਾਵਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 14 ਸਤੰਬਰ ਦਿਨ ਐਤਵਾਰ ਤੋਂ 21 ਸਤੰਬਰ ਤੱਕ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਜਿਸ ’ਚ ਸ਼ੁਰੂਆਤ 14 ਸਤੰਬਰ ਸ਼ਾਮ3 ਵਜੇ ਮੰਦਿਰ ਸ਼੍ਰੀ ਨੈਣਾ ਦੇਵੀ ਤੋਂ ਕਲਸ਼ ਯਾਤਰਾ ਕੱਢੀ ਜਾਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ ’ਚ ਹੁੰਦੀ ਹੋਈ ਵਾਪਿਸ ਮੰਦਿਰ ਆ ਕੇ ਸਮਾਪਤ ਹੋਵੇਗੀ ਜਿਸ ਉਪਰੰਤ ਰੋਜ਼ਾਨਾ ਕਥਾ ਵਾਚਕ ਸ੍ਰੀ ਵਿਸ਼ਾਲ ਠਾਕੁਰ ਜੀ ਨੰਗਲੀ ਆਸ਼ਰਮ ਵਾਲੇ ਸ਼ਾਮ 4 ਵਜੇ ਤੋਂ ਪ੍ਰਭੂ ਇੱਛਾ ਤੱਕ ਕਥਾ ਕਰਨਗੇ ਇਸ ਤੋਂ ਇਲਾਵਾ ਸਮਾਗਮ ’ਚ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਇਸ਼ਵਰਾ ਨੰਦ ਗਿਰੀ ਜੀ ਮਹਾਰਾਜ ਦਸ਼ਨਾਮੀ ਆਖਾੜਾ ਸਰਹਿੰਦ ਵਾਲੇ, ਸ੍ਰੀ ਮਹੰਤ ਲਾਲ ਗਿਰੀ ਮਹਾਰਾਜ ਜੀ ਪੀਠਾਦੀਸ਼ਵਰ ਸ੍ਰੀ ਸ਼ਾਨਾਲੇਸ਼ਵਰ ਮਹਾਦੇਵ ਸ਼ਿਵ ਮੰਦਿਰ ਨਲਾਸ ਵਾਲੇ ਸੰਤ ਬ੍ਰਹਾਨੰਦ ਜੀ ਮਹਾਰਾਜ ਜੀ ਆਦਮਪੁਰ ਵਾਲੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਤੇ ਬ੍ਰਹਮਲੀਨ ਸੰਤ ਸ੍ਰੀ ਬੀਰਮਦਾਸ ਜੀ ਬਧੋਸ਼ੀ ਕਲਾਂ ਵਾਲੇ ਦੇ ਸਾਧੂ ਸੰਤ ਸੰਗਤਾਂ ਨੂੰ ਸ਼ਿਰਕਤ ਕਰਕੇ ਆਸ਼ੀਰਵਾਦ ਦੇਣਗੇ ਇਸ ਮੌਕੇ ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਯਜਮਾਨ ਸ਼੍ਰੀਮਤੀ ਊਸ਼ਾ ਧਵਨ ਤੇ ਸ਼੍ਰੀ ਲੇਖਰਾਜ ਧਵਨ ਹੋਣਗੇ ਤੇ ਉਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਕਿਹਾ ਕਿ ਇਸ ਕਥਾ ਮਹਾਂਯਗ ’ਚ ਹੁਮ-ਹੁਮਾ ਕੇ ਪਹੁੰਚਣ ਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਸ ਮੌਕੇ ਭਗਵਾਨ ਸਰੂਪ ਸ਼ਰਮਾ, ਸੁਰਿੰਦਰ ਸ਼ਰਮਾ, ਰਣਜੀਤ ਪੁਰੀ, ਰਵਿੰਦਰ ਪੁਰੀ, ਪਵਨ ਕੁਮਾਰ ਭੱਟ, ਦਵਿੰਦਰ ਕੁਮਾਰ ਭੱਟ, ਵਿਜੈ ਪਾਠਕ, ਸੰਦੀਪ ਮੈਂਗੀ, ਚੇਅਰਮੈਨ ਪਰਮਿੰਦਰ ਜੋਸ਼ੀ, ਸ਼੍ਰੀਮਤੀ ਵਿਜੇ ਤੀਵਾੜੀ ਰਹਿਮਤ ਇੰਟਰਪ੍ਰਾਈਸਸ ਤੋਂ ਰਾਹੁਲ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ, ਹਰੀ ਚੰਦ ਗਾਬਾ, ਰਵਿੰਦਰ ਮੋਹਨ ਸ਼ਰਮਾ, ਅਮਨਦੀਪ ਧੀਮਾਨ , ਭਾਰਤੀ ਕਿਸਾਨ ਯੂਨੀਅਨ (ਭਾਰਤ) ਦੇ ਯੂਥ ਪ੍ਰਧਾਨ ਅਨਿਲ ਸੈਣੀ, ਬ੍ਰਾਹਮਣ ਸਭਾ ਦੇ ਪ੍ਰਧਾਨ ਵਰਿੰਦਰ ਰਤਨ, ਸੁਰੇਸ਼ ਭਰਦਵਾਜ, ਸੁਰਿੰਦਰ ਭਰਦਵਾਜ, ਐਡਵੋਕੇਟ ਨਰਿੰਦਰ ਸ਼ਰਮਾ, ਗੁਰਵਿੰਦਰ ਸੋਹੀ, ਐਡਵੋਕੇਟ ਗੁਰਜੀਤ ਲੋਗੀ, ਐਡਵੋਕੇਟ ਸੁਮਿਤ ਗੁਪਤਾ ਹੇਮਰਾਜ ਧੀਮਾਨ, ਵਿਨੈ ਗੁਪਤਾ, ਸੰਦੀਪ ਚਾਵਲਾ, ਲਲਿਤ ਕੁਮਾਰ, ਅਮਿਤ ਗੋਇਲ ਬਸੀ ਪਠਾਣਾ  ਸ਼੍ਰੀ ਹਨੂੰਮਾਨ ਸੇਵਾ ਦਲ ਤੋਂ ਸ਼ਸ਼ੀ ਉੱਪਲ ਸ੍ਰੀ ਕ੍ਰਿਸ਼ਨਾ ਸੇਵਾ ਸੰਮਤੀ ਦੇ ਮੈਂਬਰ ਆਦਿ ਤੋਂ ਇਲਾਵਾ ਸ੍ਰੀ ਨੈਣਾ ਦੇਵੀ ਮੰਦਿਰ ਮਹਿਲਾ ਕੀਰਤਨ ਮੰਡਲੀ ਤੇ ਵੱਡੀ ਗਿਣਤੀ ’ ਸ਼ਹਿਰ ਦੀਆਂ ਮਹਿਲਾਵਾਂ ਹਾਜ਼ਿਰ ਸਨ।

Leave a Reply

Your email address will not be published. Required fields are marked *