ਰੂਸ ਨੇ ਯੂਕਰੇਨ ਉਤੇ ਕੀਤਾ ਵੱਡਾ ਮਿਜ਼ਾਈਲ ਹਮਲਾ !

0
WhatsApp Image 2025-08-28 at 5.46.21 PM

ਕੀਵ, 28 ਅਗਸਤ (ਨਿਊਜ਼ ਟਾਊਨ ਨੈਟਵਰਕ):

ਰੂਸ ਅਤੇ ਯੂਕਰੇਨ ਵਿਚਕਾਰ ਕਰੀਬ ਚਾਰ ਸਾਲਾਂ ਤੋਂ ਜੰਗ ਚੱਲ ਰਹੀ ਹੈ ਅਤੇ ਕੋਈ ਵੀ ਦੇਸ਼ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਸਾਰਿਆਂ ਨੇ ਰੂਸ-ਯੂਕਰੇਨ ਯੁੱਧ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਲਾਸਕਾ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਵੀ ਮਿਲੇ ਸੀ। ਹਾਲਾਂਕਿ ਦੋਵੇਂ ਮੀਟਿੰਗਾਂ ਬੇਨਤੀਜਾ ਰਹੀਆਂ ਅਤੇ ਯੁੱਧ ਨੂੰ ਖ਼ਤਮ ਕਰਨ ਲਈ ਕੋਈ ਠੋਸ ਫ਼ੈਸਲਾ ਨਹੀਂ ਲਿਆ ਜਾ ਸਕਿਆ। ਹੁਣ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀ ਮੰਡਲ ਦੀ ਇਮਾਰਤ ‘ਤੇ ਹਮਲਾ ਕੀਤਾ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨੇ ਕੀਵ ‘ਤੇ ਵੱਡੇ ਪੱਧਰ ‘ਤੇ ਹਮਲਾ ਕੀਤਾ ਹੈ, ਜਿਸ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 48 ਜ਼ਖ਼ਮੀ ਹੋ ਗਏ ਹਨ।

ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ X ‘ਤੇ ਇਕ ਪੋਸਟ ਵਿੱਚ ਕਿਹਾ ਕਿ ਰੂਸੀ ਹਮਲੇ ਵਿੱਚ ਯੂਕਰੇਨ ਵਿੱਚ ਯੂਰਪੀਅਨ ਯੂਨੀਅਨ ਮਿਸ਼ਨ ਦੀ ਇਕ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਕੀਵ ‘ਤੇ ਰੂਸੀ ਹਮਲੇ ਵਿਚ 14 ਲੋਕ ਮਾਰੇ ਗਏ , ਜਿਨ੍ਹਾਂ ਵਿਚ ਤਿੰਨ ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਯੂਰਪੀਅਨ ਯੂਨੀਅਨ ਦੀ ਇਮਾਰਤ ਸਮੇਤ ਕਈ ਸੇਵਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ‘ਇਸ ਰੂਸੀ ਹਮਲੇ ਦੀ ਸਿਰਫ਼ ਯੂਰਪੀਅਨ ਯੂਨੀਅਨ ਵਲੋਂ ਹੀ ਨਹੀਂ, ਸਗੋਂ ਦੁਨੀਆ ਭਰ ਵਿੱਚ ਨਿੰਦਾ ਦੀ ਲੋੜ ਹੈ। ਯੂਕਰੇਨ ਵਿੱਚ ਯੂਰਪੀਅਨ ਯੂਨੀਅਨ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਹਮਲੇ ਵਿੱਚ ਨੁਕਸਾਨੀ ਗਈ ਇਮਾਰਤ ਦੀ ਫੋਟੋ ਸਾਂਝੀ ਕਰਦੇ ਹੋਏ ਉਨ੍ਹਾਂ ਨੇ X ‘ਤੇ ਲਿਖਿਆ, ‘ਮੈਂ ਯੂਕਰੇਨ ‘ਤੇ ਘਾਤਕ ਰੂਸੀ ਮਿਜ਼ਾਈਲ ਹਮਲੇ ਵਾਲੀ ਰਾਤ ਤੋਂ ਡਰਿਆ ਹੋਇਆ ਹਾਂ।’ ਉਨ੍ਹਾਂ ਕਿਹਾ ਕਿ ਰੂਸ ਯੁੱਧ ਖਤਮ ਕਰਨ ਦਾ ਵਿਕਲਪ ਨਹੀਂ ਚੁਣ ਰਿਹਾ ਹੈ, ਸਗੋਂ ਨਵੇਂ ਹਮਲੇ ਕਰ ਰਿਹਾ ਹੈ। ਕੀਵ ਵਿੱਚ ਰਾਤੋ-ਰਾਤ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਰਿਹਾਇਸ਼ੀ ਖੇਤਰਾਂ, ਦਫ਼ਤਰ ਕੇਂਦਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚ ਉਹ ਇਮਾਰਤ ਵੀ ਸ਼ਾਮਲ ਹੈ, ਜਿੱਥੇ ਯੂਕਰੇਨ ਵਿੱਚ ਯੂਰਪੀਅਨ ਯੂਨੀਅਨ ਦਾ ਪ੍ਰਤੀਨਿਧੀ ਮੰਡਲ ਸਥਿਤ ਹੈ। ਹੁਣ ਇਹ ਜ਼ਰੂਰੀ ਹੈ ਕਿ ਦੁਨੀਆ ਸਖ਼ਤ ਜਵਾਬ ਦੇਵੇ। ਰੂਸ ਨੂੰ ਇਸ ਯੁੱਧ ਨੂੰ ਰੋਕਣਾ ਪਵੇਗਾ, ਜੋ ਇਸਨੇ ਸ਼ੁਰੂ ਕੀਤਾ ਸੀ ਅਤੇ ਜਾਰੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਜੰਗਬੰਦੀ ਤੋਂ ਇਨਕਾਰ ਕਰਨ ਅਤੇ ਗੱਲਬਾਤ ਤੋਂ ਬਚਣ ਦੀਆਂ ਰੂਸ ਦੀਆਂ ਲਗਾਤਾਰ ਕੋਸ਼ਿਸ਼ਾਂ ਲਈ ਨਵੀਆਂ ਅਤੇ ਸਖ਼ਤ ਪਾਬੰਦੀਆਂ ਦੀ ਲੋੜ ਹੈ। ਸਿਰਫਫ਼ ਇਹੀ ਪ੍ਰਭਾਵਸ਼ਾਲੀ ਹੋ ਸਕਦਾ ਹੈ। ਰੂਸ ਸਿਰਫ਼ ਸ਼ਕਤੀ ਅਤੇ ਦਬਾਅ ਨੂੰ ਸਮਝਦਾ ਹੈ। ਹਰ ਹਮਲੇ ਲਈ ਮਾਸਕੋ ਨੂੰ ਨਤੀਜੇ ਭੁਗਤਣੇ ਪੈਣਗੇ।

Leave a Reply

Your email address will not be published. Required fields are marked *