ਰੋਟਰੀ ਕਲੱਬ ਫ਼ਤਹਿਗੜ੍ਹ ਸਾਹਿਬ ਗੋਲਡ ਨੇ ਪੌਦੇ ਲਾਉਣ ਦੀ ਸ਼ੁਰੂਆਤ “ਤ੍ਰਿਵੈਣੀ” ਲਗਾ ਕੇ ਕੀਤੀ


(ਨਿਊਜ਼ ਟਾਊਨ ਨੈਟਵਰਕ)
ਫ਼ਤਹਿਗੜ੍ਹ ਸਾਹਿਬ, 5 ਜੁਲਾਈ : ਰੋਟਰੀ ਕਲੱਬ ਫ਼ਤਹਿਗੜ੍ਹ ਸਾਹਿਬ ਗੋਲਡ ਵਲੋਂ ‘ਹਰਿਆਵਲ ਪੰਜਾਬ’ ਟੀਮ ਦੇ ਸਹਿਯੋਗ ਨਾਲ ਇਸ ਬਰਸਾਤੀ ਮੌਸਮ ਦੌਰਾਨ ਨਵੇਂ ਪੌਦੇ ਲਾਉਣ ਦੀ ਸ਼ੁਰੂਆਤ ਸਿਵਲ ਹਸਪਤਾਲ ਖੇੜਾ ਵਿਖੇ “ਤ੍ਰਿਵੈਣੀ” ਲਗਾ ਕੇ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਥੌਰ, ਸਾਬਕਾ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਐਡਵੋਕੇਟ ਸੰਦੀਪ ਕਸ਼ਯਪ, ਰਾਜਵਿੰਦਰ ਸਿੰਘ ਸੋਹੀ, ਰੋਟੇਰੀਅਨ ਅੰਕਿਤ ਬਾਂਸਲ, ਜਤਿੰਦਰ ਦੀਕਸ਼ਿਤ ਤੋ ਇਲਾਵਾ ਐੱਸ.ਐਮ.ਓ. ਡਾ. ਰਾਕੇਸ਼ ਬਾਲੀ, ਡਾ. ਵਿਨੈ ਕੁਮਾਰ ਅਤੇ ਮਨਦੀਪ ਸਿੰਘ ਖੇੜਾ ਨੇ ਵੀ ਸ਼ਮੂਲੀਅਤ ਕੀਤੀ।

ਇਸ ਮੌਕੇ ਹਸਪਤਾਲ ਦੇ ਮੈਦਾਨ ਵਿਚ ਬਹੁ-ਮੰਤਵੀ ਪੌਦੇ ਜਿਨ੍ਹਾਂ ਵਿਚ ਪਿੱਪਲ, ਨਿੰਮ, ਬਰੋਟਾ, ਸੁਹੰਜਣਾ, ਅਰਜਨ ਅਤੇ ਫਲਾਂ ਵਾਲੇ ਬੂਟੇ ਮੁੱਖ ਰੂਪ ਵਿਚ ਲਗਾਏ ਗਏ। ਜ਼ਿਕਰਯੋਗ ਹੈ ਕੈ ਰੋਟਰੀ ਕਲੱਬ ਫ਼ਤਹਿਗੜ੍ਹ ਸਾਹਿਬ ਗੋਲਡ ਦੇ ਮੈਂਬਰ ਹਰ ਸਾਲ ਬਰਸਾਤੀ ਮੌਸਮ ਦੌਰਾਨ ਪੰਜਾਬ ਹਰਿਆਵਲ ਟੀਮ ਨਾਲ ਮਿਲ ਕੇ ਜਿਲਾ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਂਵਾ ਉਪਰ ਬੂਟੇ ਲਗਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਦਾ ਕਾਰਜ ਅਤੇ ਬੂਟਿਆਂ ਦੀ ਸੁਰੱਖਿਆ ਲਈ ‘ਟਰੀ-ਗਾਰਡ’ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਸਮੂਹ ਕਲੱਬ ਮੈਂਬਰਾ ਵਲੋਂ ਇਸ ਮੌਕੇ ਸਮੂਹ ਡਾਕਟਰ ਸਾਹਿਬਾਨ ਦਾ ਵੀ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਅਖ਼ੀਰ ਵਿਚਹ ਮਨਦੀਪ ਸਿੰਘ ਸਾਬਕਾ ਸਰਪੰਚ ਵਲੋਂ ਸਮੂਹ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
