RMC ਮੈਕਚ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਜ਼ਬਰਦਸਤ ਟੱਕਰ; ਗੋਤਾਖੋਰ ਟੀਮ ਵਲੋਂ ਡਰਾਈਵਰ ਦੀ ਭਾਲ ਜਾਰੀ

0
01_07_2025-whatsapp_image_2025-07-01_at_12.05.40_pm

ਮੋਗਾ, 1 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :

ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਨੇੜੇ ਬੀਤੀਂ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫ਼ਤਾਰ ਆਰਐੱਮਸੀ ਮਿਲਰ (ਕੰਕਰੀਟ ਮਿਕਸਰ ਟਰੱਕ) ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੂੰ ਕੁੱਚਲਦਾ ਹੋਇਆ ਸੜਕ ਦੀ ਰੇਲਿੰਗ ਤੋੜ ਕੇ ਲਗਪਗ 30-40 ਫੁੱਟ ਗਹਿਰੇ ਛੱਪੜ ਵਿਚ ਡਿੱਗ ਪਿਆ।

ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ 3 ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਕ ਨੌਜਵਾਨ ਦਾ ਪੈਰ ਕੱਟ ਗਿਆ, ਜਦੋਂਕਿ ਦੋਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਤੁਰੰਤ ਹੀ ਤਿੰਨਾਂ ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਦੂਜੇ ਪਾਸੇ, ਟਰੱਕ ਡਿੱਗਣ ਤੋਂ ਬਾਅਦ ਉਸ ਦੇ ਡਰਾਈਵਰ ਦੀ ਕੋਈ ਸੂਹ ਨਹੀਂ ਮਿਲ ਰਹੀ। ਉਸ ਦੀ ਭਾਲ ਲਈ ਗੋਤਾਖੋਰ ਟੀਮ ਵੱਲੋਂ ਛੱਪੜ ‘ਚ ਤਲਾਸ਼ ਜਾਰੀ ਹੈ। ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਮੋਗਾ ਸਮਾਜ ਸੇਵਾ ਸੁਸਾਇਟੀ ਦੀ ਟੀਮ ਅਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਗਿਆ। ਟਰੱਕ ਨੂੰ ਛੱਪੜ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਇਹ ਆਰਐੱਮਸੀ ਮਿਲਰ ਭਾਰਤਮਾਲਾ ਪ੍ਰੋਜੈਕਟ ਲਈ ਕੰਮ ਕਰ ਰਹੀ ਇਕ ਕੰਪਨੀ ਦੀ ਸੀ, ਜੋ ਮੋਗਾ ਰਾਹੀਂ ਗੁਜ਼ਰ ਰਹੀ ਸੀ। ਜਦਕਿ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨ ਨੇੜੇ ਹੀ ਇਕ ਇੱਟ-ਭੱਠੇ ‘ਤੇ ਕੰਮ ਕਰਦੇ ਸਨ ਅਤੇ ਹਾਦਸੇ ਦੇ ਵੇਲੇ ਉਥੋਂ ਵਾਪਸ ਆ ਰਹੇ ਸਨ। ਪੁਲਿਸ ਦੀ ਅਗਵਾਈ ਹੇਠ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਟਰੱਕ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ।

Leave a Reply

Your email address will not be published. Required fields are marked *