Sultanpur Lodhi ’ਚ ਦਰਿਆ Beas ਲਗਾਤਾਰ ਕਰ ਰਿਹਾ ਪਿੰਡ ਰਾਮਪੁਰ ਗੋਰਾ ਨੂੰ ਮਾਰ


ਸੁਲਤਾਨਪੁਰ ਲੋਧੀ, 18 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਸੁਲਤਾਨਪੁਰ ਲੋਧੀ ਦੇ 16 ਟਾਪੂਨੁੰਮਾ ਪਿੰਡਾਂ ਵਿਚੋਂ ਇਕ ਅਜਿਹਾ ਪਿੰਡ ਹੈ ਜੋ ਅਜੇ ਤਕ ਬਿਆਸ ਦਰਿਆ ਦੀ ਸੱਭ ਤੋਂ ਵੱਧ ਮਾਰ ਝੱਲ ਰਿਹਾ ਹੈ ਪਿੰਡ ਰਾਮਪੁਰ ਗੌਰਾ, ਜਿੱਥੇ ਆਰਜੀ ਬੰਨ੍ਹ ਟੁੱਟ ਜਾਣ ਤੋਂ ਬਾਅਦ 2 ਕਿਲੋਮੀਟਰ ਦਾ ਪਾੜ ਪੈਣ ਨਾਲ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇੱਥੇ ਕਰੀਬ 9 ਘਰ ਦਰਿਆ ਬਿਆਸ ਦੀ ਲਪੇਟ ਵਿਚ ਆ ਕੇ ਜਲ ਮਗਨ ਹੋ ਕੇ ਢਹਿ-ਢੇਰੀ ਹੋ ਚੁੱਕੇ ਹਨ। ਬਿਆਸ ਦਰਿਆ ਨੇ 9 ਘਰਾਂ ਦੇ ਬਸ਼ਿਦਿਆਂ ਨੂੰ ਬੇਘਰ ਕਰ ਦਿਤਾ ਹੈ।
ਵੱਡੀ ਸਮੱਸਿਆ ਇਹ ਹੈ ਕਿ ਇਸ ਇਲਾਕੇ ਦੇ ਬਿਆਸ ਦਰਿਆ ਵਾਲੇ ਆਰਜੀ ਬੰਨ੍ਹ ਦਾ ਪਾੜ ਹੁਣ 2000 ਮੀਟਰ ਤਕ ਪਹੁੰਚ ਚੁੱਕਾ ਹੈ। ਜਿਸ ਨੂੰ ਬੰਨ੍ਹ ਪਾਉਣਾ ਕਿਸਾਨਾਂ ਦੇ ਲਈ ਬਹੁਤ ਵੱਡੀ ਚੁਣੌਤੀ ਹੈ। ਦੂਜੇ ਪਾਸੇ ਦੂਰੀ ਮਾਰ ਦਰਿਆ ਬਿਆਸ ਦੇ ਵਹਿਣ ਦੀ ਪੈ ਰਹੀ ਹੈ। ਇਥੋਂ ਦਰਿਆ ਬਿਆਸ ਨੇ ਆਪਣਾ ਵਹਾਅ ਬਿਲਕੁਲ ਬਦਲ ਲਿਆ ਹੈ। ਦਰਿਆ ਬਿਆਸ ਆਪਣੇ ਪਹਿਲੇ ਵਹਿਣ ਦੀ ਥਾਂ ਹੁਣ ਇਨ੍ਹਾਂ ਪਿੰਡਾਂ ਵਿਚੋਂ ਹੋ ਕੇ ਗੁਜ਼ਰ ਰਿਹਾ ਹੈ। ਜਿਸ ਕਾਰਨ ਅਜੇ ਤਕ ਇਥੋਂ ਦੇ ਹਾਲਾਤ ਨਹੀਂ ਸੁਧਰੇ ਹਨ। ਕਿਸਾਨ ਗੁਰਪ੍ਰੀਤ ਸਿੰਘ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਦੇ ਨਾਲ ਉਨ੍ਹਾਂ ਹੋਰ ਕਿਸਾਨ ਵੀਰਾਂ ਤੋਂ ਵੀ ਸਹਿਯੋਗ ਮੰਗਿਆ ਹੈ, ਤਾਂ ਜੋ ਇਹ ਆਰਜੀ ਬੰਨ੍ਹ ਨੂੰ ਦੁਬਾਰਾ ਬਣਾਇਆ ਜਾ ਸਕੇ।