‘ਮੁਕੇਸ਼ ਅੰਬਾਨੀ’ ਦੀ ਰਿਲਾਇੰਸ ਇੰਡਸਟ੍ਰੀਜ਼ ਨੇ ਰਚਿਆ ਇਤਿਹਾਸ

20 ਲੱਖ ਕਰੋੜ ਨੂੰ ਛੂਹਇਆ ਮਾਰਕੀਟ ਕੈਪ

ਮੁੰਬਈ 27 ਜੂਨ ( ਨਿਊਜ਼ ਟਾਊਨ ਨੈੱਟਵਰਕ ) ਮੁਕੇਸ਼ ਅੰਬਾਨੀ ਦੀ ਅਗਵਾਈ ਹੇਠ ਰਿਲਾਇੰਸ ਇੰਡਸਟ੍ਰੀਜ਼ ਲਿਮਿਟਡ (Reliance Industries Limited) ਨੇ ਵੀਰਵਾਰ ਨੂੰ ਦਲਾਲ ਸਟਰੀਟ ‘ਤੇ ਸ਼ੇਅਰਾਂ ਵਿੱਚ ਤੇਜ਼ੀ ਦੇ ਕਾਰਨ ਫਿਰ ਤੋਂ 20 ਲੱਖ ਕਰੋੜ ਦੇ ਮਾਰਕੀਟ ਕੈਪ ਨੂੰ ਛੂਹ ਲਿਆ ਹੈ। ਨਿਵੇਸ਼ਕਾਂ ਦੀ ਵੱਡੀ ਦਿਲਚਸਪੀ ਕਾਰਨ ਰਿਲਾਇੰਸ ਦਾ ਸ਼ੇਅਰ ਸ਼ਾਮ ਦੇ ਸਮੇਂ 1.91 ਫੀਸਦੀ ਦੀ ਛਾਲ ਨਾਲ ਵੱਧ ਕੇ ₹1,495 ਦੇ ਸਤਰ ‘ਤੇ ਬੰਦ ਹੋਇਆ।
ਪਿਛਲੇ ਇੱਕ ਸਾਲ ਤੋਂ ਰਿਲਾਇੰਸ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਸੀ। ਪਰ ਆਖ਼ਰੀ ਤਿੰਨ ਮਹੀਨਿਆਂ ਦੌਰਾਨ ਸ਼ਾਨਦਾਰ ਤੇਜ਼ੀ ਕਾਰਨ ਇਹ ਕੰਪਨੀ 20 ਲੱਖ ਕਰੋੜ ਦੇ ਮਾਰਕੀਟ ਕੈਪ ਨਾਲ ਦੁਬਾਰਾ ਸਭ ਤੋਂ ਵੱਡੀ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ।
ਰਿਲਾਇੰਸ ਨੇ ਫਿਰ ਰਚਿਆ ਇਤਿਹਾਸ

ਮਾਰਕੀਟ ਕੈਪਟਲਾਈਜ਼ੇਸ਼ਨ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ ਬਣੀ ਰਿਲਾਇੰਸ ਇੰਡਸਟ੍ਰੀਜ਼। ਰਿਲਾਇੰਸ ਤੋਂ ਬਾਅਦ ਦੂਜੇ ਨੰਬਰ ‘ਤੇ 15.91 ਲੱਖ ਕਰੋੜ ਮਾਰਕੀਟ ਕੈਪ ਨਾਲ HDFC ਬੈਂਕ ਹੈ। ਤੀਜੇ ਨੰਬਰ ‘ਤੇ 12.45 ਲੱਖ ਕਰੋੜ ਨਾਲ ਟਾਟਾ ਕਨਸਲਟੈਂਸੀ ਸਰਵਿਸਿਜ਼ (TCS), ਚੌਥੇ ‘ਤੇ 11.44 ਲੱਖ ਕਰੋੜ ਨਾਲ ਏਅਰਟੈਲ ਅਤੇ ਪੰਜਵੇਂ ਨੰਬਰ ‘ਤੇ 10.27 ਲੱਖ ਕਰੋੜ ਮਾਰਕੀਟ ਕੈਪਟਲਾਈਜ਼ੇਸ਼ਨ ਨਾਲ ICICI ਬੈਂਕ ਹੈ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵੀਰਵਾਰ ਦੀ ਸਵੇਰੇ ਤੋਂ ਹੀ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਇਸ ਕਾਰਨ, ਇਸਦੇ ਸ਼ੇਅਰਾਂ ਵਿੱਚ 2.14 ਫੀਸਦੀ ਦੀ ਉਛਾਲ ਆਇਆ ਅਤੇ ਇਹ 1498 ਰੁਪਏ ਦੇ ਰਿਕਾਰਡ ਉੱਚੇ ਸਤਰ ‘ਤੇ ਪਹੁੰਚ ਗਿਆ। ਮਾਰਕੀਟ ਕੈਪਟਲਾਈਜ਼ੇਸ਼ਨ ਦੀ ਗੱਲ ਕਰੀਏ ਤਾਂ ਰਿਲਾਇੰਸ ਨੇ ਇਸ ਵਿੱਚ 37,837.9 ਕਰੋੜ ਰੁਪਏ ਜੋੜੇ ਹਨ।

ਜੇਕਰ ਇਸ ਸਾਲ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰ ਰਿਟਰਨ ਦੀ ਗੱਲ ਕਰੀਏ ਤਾਂ ਇਸਨੇ 23 ਫੀਸਦੀ ਦਾ ਰਿਟਰਨ ਦਿੱਤਾ ਹੈ। ਸਿਰਫ ਪਿਛਲੇ ਇੱਕ ਮਹੀਨੇ ਵਿੱਚ ਹੀ ਇਸਦੇ ਸ਼ੇਅਰ ‘ਚ ਲਗਭਗ 4 ਫੀਸਦੀ ਦੀ ਤੇਜ਼ੀ ਆਈ ਹੈ।